ਡੰਪਿੰਗ ਗਰਾਊਂਡ ਕੋਲ ਮ੍ਰਿਤਕ ਪਸ਼ੂਆਂ ਨੂੰ ਸਾੜਨ ਦਾ ਪਲਾਂਟ ਲਾਉਣ ਦੇ ਵਿਰੋਧ 'ਚ ਭੁੱਖ ਹੜਤਾਲ - Hunger strike against dead animals burning plant
🎬 Watch Now: Feature Video
ਚੰਡੀਗੜ੍ਹ: ਸਿਟੀ ਨੂੰ ਬਿਊਟੀਫੁੱਲ ਕਿਹਾ ਜਾਂਦਾ ਹੈ ਪਰ ਉੱਥੇ ਹੀ ਸ਼ਹਿਰ ਦਾ 25 ਵੈਸਟ ਤੇ ਡੱਡੂ ਮਾਜਰਾ ਅਜਿਹਾ ਇਲਾਕਾ ਹੈ, ਜਿੱਥੇ ਸ਼ਹਿਰ ਦਾ ਸਾਰਾ ਕੂੜਾ ਲਿਆ ਕੇ ਸੁੱਟਿਆ ਜਾਦਾ ਹੈ। ਅਜੇ ਤੱਕ ਉਹ ਕੂੜੇ ਨੁੂੰ ਨਸ਼ਟ ਕਰਨ ਦਾ ਪੂਰਾ ਹੱਲ ਨਹੀਂ ਹੋਇਆ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਇਕ ਹੋਰ ਵੱਡਾ ਫ਼ੈਸਲਾ ਲੈ ਲਿਆ ਗਿਆ ਹੈ। ਪ੍ਰਸ਼ਾਸਨ ਨੇ ਮ੍ਰਿਤਕ ਪਸ਼ੂਆਂ ਨੂੰ ਸਾੜਨ ਲਈ ਪਲਾਂਟ ਲਗਾਇਆ ਹੈ। ਇਲਾਕੇ ਦੇ ਨੇੜੇ ਲੱਗਦੇ ਤੇ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਇਸ ਦੇ ਵਿਰੋਧ ਵਿੱਚ ਭੁੱਖ ਹੜਤਾਲ ਵੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੀ ਮਨਮਾਨੀ ਕਰ ਰਹੀ ਹੈ ਪਰ ਅਸੀਂ ਇੱਥੇ ਮ੍ਰਿਤਕ ਪਸ਼ੂਆਂ ਨੂੰ ਸਾੜਣ ਦਾ ਪਲਾਂਟ ਨਹੀਂ ਲੱਗਣ ਦੇਵਾਂਗੇ।