ਚੱਲਦੀ ਟਰੇਨ 'ਚ ਚੜ੍ਹਦੇ ਸਮੇਂ ਡਿੱਗੀ ਔਰਤ, RPF ਜਵਾਨਾਂ ਨੇ ਇਸ ਤਰ੍ਹਾਂ ਬਚਾਈ ਜਾਨ... - ਪਾਟਲੀਪੁੱਤਰ ਐਕਸਪ੍ਰੈਸ
🎬 Watch Now: Feature Video
ਬੈਤੁਲ। ਬੈਤੂਲ ਰੇਲਵੇ ਸਟੇਸ਼ਨ 'ਤੇ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਇਕ ਮਹਿਲਾ ਯਾਤਰੀ ਵਾਲ-ਵਾਲ ਬਚ ਗਈ, ਦੱਸ ਦਈਏ ਕਿ ਇੱਕ ਔਰਤ ਪਾਟਲੀਪੁੱਤਰ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੀ ਸੀ, ਜਦੋਂ ਟਰੇਨ ਬੈਤੁਲ ਦੇ ਪਲੇਟਫਾਰਮ ਨੰਬਰ 2 'ਤੇ ਆਈ ਤਾਂ ਔਰਤ ਪਾਣੀ ਲੈਣ ਲਈ ਹੇਠਾਂ ਉਤਰ ਗਈ। ਇਸ ਦੌਰਾਨ ਟਰੇਨ ਚੱਲਣ ਲੱਗੀ ਤਾਂ ਘਬਰਾਹਟ 'ਚ ਔਰਤ ਨੇ ਚੱਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਿੱਧੀ ਹੇਠਾਂ ਡਿੱਗ ਗਈ। ਜਦੋਂ ਡਿਊਟੀ 'ਤੇ ਮੌਜੂਦ ਆਰ.ਪੀ.ਐਫ਼ ਦੇ 2 ਕਾਂਸਟੇਬਲ ਕਪਿਲ ਦੇਵ ਝਰਬੜੇ ਤੇ ਸੁਨੀਲ ਕੁਮਾਰ ਪਾਸਵਾਨ ਨੇ ਔਰਤ ਨੂੰ ਦੇਖਿਆ ਤਾਂ ਉਹ ਤੁਰੰਤ ਔਰਤ ਕੋਲ ਪਹੁੰਚੇ ਅਤੇ ਉਸ ਨੂੰ ਖਿੱਚ ਲਿਆ, ਇਸ ਤਰ੍ਹਾਂ ਔਰਤ ਦੀ ਜਾਨ ਬਚ ਗਈ।