8 ਮਹੀਨਿਆਂ ਤੋਂ ਬਾਅਦ ਖੁੱਲ੍ਹੇ ਕਾਲਜ ਤੇ ਯੂਨੀਵਰਸਿਟੀ - ਬੱਚਿਆਂ ਨੂੰ ਸੈਨੇਟਾਇਜ਼ਰ ਅਤੇ ਥਰਮਲ ਸਕੇਨਿੰਗ
🎬 Watch Now: Feature Video
ਮਾਨਸਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੰਦ ਕੀਤੇ ਕਾਲਜ 8 ਮਹੀਨੇ ਬਾਅਦ ਖੁੱਲ੍ਹੇ। ਇਸ ਦੇ ਤਹਿਤ ਮਾਨਸਾ ਦੇ ਮਾਤਾ ਸੁੰਦਰੀ ਗਰਲ ਕਾਲਜ ਵਿੱਚ ਸਰਕਾਰ ਦੇ ਹਦਾਇਤਾਂ ਅਨੁਸਾਰ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਬਰਿੰਦਰ ਕੌਰ ਜੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੰਦ ਕਾਲਜ਼ਾਂ ਨੂੰ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਖੋਲ੍ਹਿਆ ਗਿਆ ਹੈ। ਇਸ ਦੇ ਤਹਿਤ ਬੱਚਿਆਂ ਨੂੰ ਸੈਨੇਟਾਇਜ਼ਰ ਅਤੇ ਥਰਮਲ ਸਕੇਨਿੰਗ ਕਰਕੇ ਕਾਲਜ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਹੈ ਅਤੇ ਕਲਾਸਾਂ ਵਿੱਚ ਵੀ ਸਮਾਜਿਕ ਦੂਰੀ ਨਾਲ ਬੱਚਿਆ ਨੂੰ ਬਠਾਉਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਜੀਸੀ ਦੀਆਂ ਹਦਾਇਤਾਂ ਮੁਤਾਬਕ 50% ਬੱਚਿਆਂ ਦੇ ਗਰੁੱਪ ਬਣਾ ਕੇ ਕਲਾਸਾਂ ਸ਼ੁਰੂ ਕੀਤੀਆਂ ਗਇਆ ਹਨ।