ਪਤੀ-ਪਤਨੀ ਦਾ ਰਾਜ਼ੀਨਾਵਾਂ ਕਰਵਾਉਣ ਆਈ ਪੰਚਾਇਤ ਦੀ ਥਾਣੇ ’ਚ ਝੜਪ - fazilka latest news
🎬 Watch Now: Feature Video
ਫਾਜ਼ਿਲਕਾ: ਸਿਟੀ ਥਾਣੇ ਵਿੱਚ ਉਦੋਂ ਮਾਹੌਲ ਵਿਗੜਦਾ ਵਿਖਾਈ ਦਿੱਤਾ ਜਦੋਂ ਪਤੀ-ਪਤਨੀ ਦਾ ਰਾਜ਼ੀਨਾਵਾਂ ਕਰਵਾਉਣ ਆਈ ਪੰਚਾਇਤ ਦੇ ਮੈਂਬਰ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ਨਾਲ ਧੱਕਾਮੁੱਕੀ ਕਰਨ ਲੱਗੇ ਤਾਂ ਪੁਲਿਸ ਨੇ ਦੋਵਾਂ ਧਿਰਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਾਜ਼ਿਲਕਾ ਦੇ ਐਸਐਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਨਾਮਕ ਔਰਤ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਸ ਦਾ ਪਤੀ ਉਸ ਨੂੰ ਖਰਚਾ ਪਾਣੀ ਨਹੀਂ ਦਿੰਦਾ, ਜਿਸ ਦੇ ਚਲਦਿਆਂ ਸਾਡੀ ਮਹਿਲਾ ਮਿੱਤਰ ਵੱਲੋਂ ਦੋਨਾਂ ਧਿਰਾਂ ਦੇ ਲੋਕਾਂ ਨੂੰ ਥਾਣੇ ਵਿਚ ਸੱਦਿਆ ਸੀ ਜਿੱਥੇ ਦੋਨਾਂ ਧਿਰਾਂ ਵਿਚ ਬਹਿਸ ਬਾਜੀ ਤੋਂ ਬਾਅਦ ਗੱਲ ਹੱਥੋਪਾਈ ਤੇ ਆ ਗਈ ਹੈ ਜਿੱਥੇ ਮੈਂ ਖੁਦ ਦੋਵੇਂ ਧਿਰਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।