ਪਿੰਡ ਫਤਿਹਪੁਰ ਕੁੱਲੀਆਂ ਦੇ ਗੁੱਜਰ ਡੇਰੇ 'ਚੋ ਬੰਦੀ ਬਣਾਏ ਦੋ ਮਜ਼ਦੂਰਾਂ ਨੂੰ ਤਰਸਯੋਗ ਹਾਲਤ 'ਚੋ ਛੁਡਾਇਆ - ਪਿੰਡ ਫਤਿਹਪੁਰ ਕੁੱਲੀਆਂ
🎬 Watch Now: Feature Video
ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਫਤਿਹਪੁਰ ਕੁੱਲੀਆਂ 'ਚ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਇਕ ਗੁੱਜਰ ਦੇ ਡੇਰੇ 'ਚੋਂ ਬੰਦੀ ਬਣਾਏ ਗਏ ਦੋ ਮਜ਼ਦੂਰਾਂ ਨੂੰ ਤਰਸਯੋਗ ਹਾਲਤ 'ਚ ਛੁਡਵਾਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫਤਿਹਪੁਰ ਕੁੱਲੀਆਂ 'ਚ ਲਿਆਕਤ ਅਲੀ ਨਾਮ ਦੇ ਗੁੱਜਰ ਨੇ ਦੋ ਮੰਦਬੁੱਧੀ ਮਜ਼ਦੂਰ ਰੱਖੇ ਹੋਏ ਹਨ, ਜਿਨ੍ਹਾਂ ਨਾਲ ਉਨ੍ਹਾਂ ਵੱਲੋਂ ਮਾੜਾ ਸਲੂਕ ਕੀਤਾ ਜਾਂਦਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਕਮੇਟੀ ਮੈਂਬਰਾਂ ਵੱਲੋਂ ਬੰਦੀ ਬਣਾਏ ਗਏ ਦੋਨੋਂ ਮਜ਼ਦੂਰਾਂ ਨੂੰ ਗੁੱਜਰ ਦੀ ਕੈਦ 'ਚੋਂ ਛੁਡਵਾਇਆ। ਥਾਣਾ ਹਾਜੀਪੁਰ ਦੀ ਪੁਲਿਸ ਨੇ ਗੁੱਜਰ ਲਿਆਕਤ ਅਲੀ ਦੇ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।