ਚਿੱਟੀਆਂ ਗੋਲੀਆਂ ਵੇਚਣ ਵਾਲੇ ਦੋ ਕਾਬੂ, ਪਰਚਾ ਦਰਜ - ਚਿੱਟੀਆਂ ਗੋਲੀਆਂ ਵੇਚਣ ਵਾਲੇ ਦੋ ਕਾਬੂ
🎬 Watch Now: Feature Video
ਬਰਨਾਲਾ: ਥਾਣਾ ਭਦੌੜ ਵੱਲੋਂ 640 ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਐੱਸਐੱਚਓ ਬਲਤੇਜ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਵਿਧਾਤਾ ਰੋਡ ਤੇ ਗਸ਼ਤ ਕਰ ਰਹੇ ਸਨ ਉਨ੍ਹਾਂ ਨੂੰ ਦੋ ਨੌਜਵਾਨ ਸ਼ਮਸ਼ਾਨਘਾਟ ਦੇ ਵਿੱਚ ਕਮਰੇ ਵਿੱਚ ਬੈਠੇ ਸ਼ੱਕੀ ਲੱਗੇ ਜਦੋਂ ਉਹ ਉਨ੍ਹਾਂ ਨੌਜਵਾਨਾਂ ਕੋਲ ਪਹੁੰਚੇ ਤਾਂ ਉਹ ਨੌਜਵਾਨ ਚਿੱਟੀਆਂ ਗੋਲੀਆਂ ਦੀ ਗਿਣਤੀ ਕਰ ਰਹੇ ਸਨ ਅਤੇ ਵੰਡ ਰਹੇ ਸਨ। ਜਿਨ੍ਹਾਂ ਦੀ ਗਿਣਤੀ 640 ਗੋਲੀਆਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ 22,61/85 ਧਾਰਾਵਾਂ ਲਗਾ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਨੰਬਰ 43 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।