ਚੋਰਾਂ ਤੇ ਨਸ਼ੇੜੀਆਂ ਦੀ ਨਹੀਂ ਖੈਰ, ਪੁਲਿਸ ਹੋਈ ਹਾਈਟੈਕ - ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ
🎬 Watch Now: Feature Video
ਫਾਜ਼ਿਲਕਾ: ਵੱਧ ਰਹੀਆਂ ਲੁੱਟ-ਖੋਹ, ਗੁੰਡਾਗਰਦੀ ਦੀਆਂ ਘਟਨਾਵਾਂ ਤੋਂ ਬਾਅਦ ਜਲਾਲਾਬਾਦ ਪੁਲਿਸ ਹਾਈ ਟੈੱਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਸ਼ਹਿਰ ਦੇ ਸਾਰੇ ਹੀ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ 'ਤੇ ਹਾਈ ਕੁਆਲਿਟੀ ਦੇ ਸੀਸੀਟੀਵੀ ਕੈਮਰਿਆਂ ਦੀ ਸ਼ੁਰੁਆਤ ਕੀਤੀ ਗਈ। ਹਲਕਾ ਵਿਧਾਇਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੋਰ ਅਤੇ ਨਸ਼ੇੜੀ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਸ਼ਹਿਰ ਛੱਡ ਜਾਣ ਕਿਉਂਕਿ ਹੁਣ ਸੀਸੀਟੀਵੀ ਕੈਮਰੇ ਦੀ ਨਜ਼ਰ ਦੇ ਵਿੱਚ ਜਿਹੜਾ ਵੀ ਅਸਮਾਜਿਕ ਤੱਤਵ ਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹਨ, ਉਹ ਆਪਣੇ ਕੈਮਰੇ ਚਾਲੂ ਹਾਲਤ ਦੇ ਵਿੱਚ ਰੱਖਣ।