ਸਰਕਾਰੀ ਹਸਪਤਾਲ 'ਚ ਨਹੀਂ ਕੋਈ ਫ਼ਾਇਰ ਸੇਫ਼ਟੀ ਦੀ ਸਹੂਲਤ - ਬਠਿੰਡਾ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਫ਼ਾਇਰ ਸੇਫ਼ਟੀ ਵਾਲੇ ਉਪਕਰਨ ਵੱਖ-ਵੱਖ ਥਾਂ 'ਤੇ ਲਗਾਏ ਗਏ ਸਨ। ਫ਼ਾਇਰ ਸੇਫ਼ਟੀ ਦੀਆਂ ਪਾਣੀ ਦੀ ਪਾਈਪਾਂ ਵੀ ਪਹਿਲਾਂ ਇੱਥੇ ਦਿਖਾਈ ਦਿੰਦੀਆਂ ਸਨ, ਪਰ ਹੁਣ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਬਾਅਦ ਦੁਪਹਿਰ ਬਠਿੰਡਾ ਸਿਵਲ ਹਸਪਤਾਲ ਦੇ ਇੱਕ ਕਮਰੇ ਨੂੰ ਅੱਗ ਲੱਗ ਗਈ ਸੀ। ਬੇਸ਼ੱਕ ਇਸ ਅੱਗ ਨੂੰ ਜਲਦੀ ਬੁਝਾ ਲਿਆ ਗਿਆ। ਪਰ ਜੇਕਰ ਇਹ ਆਪਣਾ ਭਿਆਨਕ ਰੂਪ ਧਾਰਨ ਕਰ ਲੈਂਦੀ ਤਾਂ ਅੱਗ ਦੇ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਅਕਸਰ ਹਸਪਤਾਲ ਵਿਚੋਂ ਇਨ੍ਹਾਂ ਚੀਜ਼ਾਂ ਦੀ ਚੋਰੀਆਂ ਹੋ ਰਹੀਆਂ ਸਨ। ਇਸ ਕਰਕੇ ਕੁੱਝ ਸਾਮਾਨ ਅੰਦਰ ਸਟੋਰ ਵਿੱਚ ਰੱਖਿਆ ਹੋਇਆ ਹੈ।