ਸਰਦੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਲੋਕ ਗਰਮ ਪਾਣੀ ਨਾਲ ਨਹਾਉਂਣਾ ਪਸੰਦ ਕਰਦੇ ਹਨ। ਕਈ ਲੋਕਾਂ ਦੇ ਘਰਾਂ 'ਚ ਗੀਜ਼ਰ ਲੱਗੇ ਹੁੰਦੇ ਹਨ ਪਰ ਕੁਝ ਲੋਕ ਪਾਣੀ ਗਰਮ ਕਰਨ ਲਈ ਰਾਡ ਦੀ ਵਰਤੋ ਕਰਦੇ ਹਨ। ਹਾਲਾਂਕਿ, ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਹ ਪਲਾਸਟਿਕ ਦੀ ਬਾਲਟੀ 'ਚ ਰਾਡ ਰੱਖ ਕੇ ਪਾਣੀ ਗਰਮ ਕਰਦੇ ਹਨ ਤਾਂ ਬਿਜਲੀ ਦੇ ਝਟਕੇ ਦਾ ਖਤਰਾ ਘੱਟ ਜਾਂਦਾ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਕਈ ਵਾਰ ਰਾਡ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਸਾਵਧਾਨੀ ਨਾਲ ਇਸਦੀ ਵਰਤੋ ਕਰਨੀ ਚਾਹੀਦੀ ਹੈ।
ਰਾਡ ਦਾ ਇਸਤੇਮਾਲ ਕਰਦੇ ਸਮੇਂ ਸਾਵਧਾਨੀਆਂ
- ਜੇਕਰ ਤੁਸੀਂ ਪਾਣੀ ਗਰਮ ਕਰਨ ਲਈ ਰਾਡ ਦੀ ਵਰਤੋ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਹਾਦਸਿਆਂ ਤੋਂ ਬਚਣ ਲਈ ਤੁਹਾਨੂੰ ਉਸ ਬਾਲਟੀ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ, ਜਿਸ 'ਚ ਤੁਸੀਂ ਪਾਣੀ ਗਰਮ ਕਰ ਰਹੇ ਹੋ।
- ਰਾਡ ਦਾ ਇਸਤੇਮਾਲ ਕਰਦੇ ਸਮੇਂ ਇਸ 'ਤੇ ਪੂਰਾ ਧਿਆਨ ਰੱਖੋ। ਜੇਕਰ ਇਹ ਚੰਗੀ ਤਰ੍ਹਾਂ ਪਾਣੀ 'ਚ ਨਹੀਂ ਗਿਆ ਤਾਂ ਇਸਨੂੰ ਔਨ ਨਾ ਕਰੋ ਅਤੇ ਸਵਿੱਚ ਨੂੰ ਬੰਦ ਕਰਨ ਤੋਂ ਬਾਅਦ ਹੀ ਪਾਣੀ ਦੇ ਤਾਪਮਾਨ ਦੀ ਜਾਂਚ ਕਰੋ। ਇਸਨੂੰ ਬੰਦ ਕਰਨ ਤੋਂ ਬਾਅਦ ਘੱਟ ਤੋਂ ਘੱਟ 10 ਸਕਿੰਟਾਂ ਲਈ ਰਾਡ ਨੂੰ ਪਾਣੀ 'ਚ ਡੁਬੋ ਕੇ ਰੱਖੋ ਤਾਂ ਜੋ ਗਰਮੀ ਨੂੰ ਬਾਹਰ ਕੱਢਿਆ ਜਾ ਸਕੇ।
- ਕਦੇ ਵੀ ਧਾਤ ਦੀ ਬਾਲਟੀ ਦੀ ਵਰਤੋਂ ਨਾ ਕਰੋ। ਇਸ ਨਾਲ ਘਾਤਕ ਹਾਦਸੇ ਹੋ ਸਕਦੇ ਹਨ। ਪਲਾਸਟਿਕ ਦੀ ਬਾਲਟੀ ਵੀ ਉਦੋਂ ਹੀ ਵਰਤੋ ਜਦੋਂ ਤੁਹਾਨੂੰ ਯਕੀਨ ਹੋਵੇ ਕਿ ਰਾਡ ਦਾ ਡੰਡਾ ਜ਼ਿਆਦਾ ਗਰਮ ਨਹੀਂ ਹੈ। ਤੁਹਾਡੀ ਲਾਪਰਵਾਹੀ ਕਾਰਨ ਬਾਲਟੀ ਪਿਘਲ ਸਕਦੀ ਹੈ ਜਾਂ ਫਟ ਸਕਦੀ ਹੈ।
ਰਾਡ ਗੀਜ਼ਰ ਦੀ ਤੁਲਨਾ ਵਿੱਚ ਕਿਫ਼ਾਇਤੀ
ਰਾਡ ਦੀ ਪੋਰਟੇਬਿਲਟੀ ਅਤੇ ਹਲਕੇ ਭਾਰ ਦੇ ਕਾਰਨ ਇਸਨੂੰ ਸਫ਼ਰ ਕਰਦੇ ਸਮੇਂ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਇਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਵਰਤਿਆ ਜਾ ਸਕਦਾ ਹੈ। ਇਹ ਗੀਜ਼ਰ ਨਾਲੋਂ ਕਿਤੇ ਜ਼ਿਆਦਾ ਕਿਫ਼ਾਇਤੀ ਹੈ। ਇਸ ਲਈ ਜ਼ਿਆਦਾਤਰ ਲੋਕ ਰਾਡ ਖਰੀਦਦੇ ਹਨ। ਪਰ ਇਸਦੀ ਵਰਤੋ ਕਰਦੇ ਸਮੇਂ ਉੱਪਰ ਦੱਸੀਆਂ ਸਾਵਧਾਨੀਆਂ ਦਾ ਜ਼ਰੂਰ ਧਿਆਨ ਰੱਖੋ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-
- 3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿਣ ਵਾਲੀ ਖੰਘ ਕਿਤੇ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਤਾਂ ਨਹੀਂ? ਜਾਣ ਲਓ ਕੀ ਕਹਿੰਦੇ ਨੇ ਡਾਕਟਰ
- ਪੇਟ ਦੇ ਹੇਠਲੇ ਹਿੱਸੇ 'ਚ ਹੋ ਰਿਹਾ ਹੈ ਦਰਦ? ਨਾ ਕਰੋ ਨਜ਼ਰਅੰਦਾਜ਼, ਗੰਭੀਰ ਸਮੱਸਿਆਵਾਂ ਦਾ ਵੀ ਹੋ ਸਕਦਾ ਹੈ ਸੰਕੇਤ
- ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ, ਰਸੋਈ 'ਚ ਵਰਤਿਆ ਜਾਣ ਵਾਲਾ ਕਾਲੇ ਰੰਗ ਦਾ ਇਹ ਮਸਾਲਾ ਆਵੇਗਾ ਤੁਹਾਡੇ ਕੰਮ