ਮਜ਼ਦੂਰ ਨੌਜਵਾਨ ਨੇ ਵੱਖਰੇ ਢੰਗ ਨਾਲ ਕੀਤੀ ਕਿਸਾਨਾਂ ਦੀ ਸਪੋਰਟ - ਜਲੰਧਰ
🎬 Watch Now: Feature Video
ਜਲੰਧਰ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੁਣ ਹਰ ਇੱਕ ਵਰਗ ਸ਼ਾਮਲ ਹੋ ਰਿਹਾ ਹੈ ਤੇ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਭਗਤ ਰਵੀਦਾਸ ਜੀ ਦੀ ਜੈਯੰਤੀ ਮੌਕੇ ਇੱਕ ਮਜ਼ਦੂਰ ਸਪੋਰਟ ਫਾਰਮ ਦਾ ਬੈਨਰ ਫੜ ਕੇ ਘੁੰਮਦਾ ਨਜ਼ਰ ਆਇਆ। ਇਸ ਮਜ਼ਦੂਰ ਨੌਜਵਾਨ ਦਾ ਇਹ ਕਹਿਣਾ ਹੈ ਕਿ ਜੋ ਕਿਸਾਨ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ, ਉਹ ਆਪਣੇ ਲਈ ਨਹੀਂ ਬਲਕਿ ਸਾਡੇ ਲਈ ਕਰ ਰਹੇ ਹਨ। ਉਸ ਨੇ ਕਿਹਾ ਕਿ ਕਿਉਂਕਿ ਜੇਕਰ ਇਹ ਬਿੱਲ ਲਾਗੂ ਹੋ ਗਏ ਤਾਂ ਉਸ ਦਾ ਪ੍ਰਭਾਵ ਆਮ ਲੋਕਾਂ ਅਤੇ ਮਜ਼ਦੂਰ ਵਰਗ 'ਤੇ ਵੀ ਪਵੇਗਾ। ਉਸ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ ਹੈ।