ਦਿਨ ਦਿਹਾੜੇ ਗਾਹਕ ਬਣ ਕੇ ਆਏ ਚੋਰ ਨੇ ਲੁੱਟਿਆ ਸੋਨਾ - ਗਾਹਕ ਬਣ ਕੇ ਆਏ ਚੋਰ ਨੇ ਲੁੱਟਿਆ ਸੋਨਾ
🎬 Watch Now: Feature Video
ਅੰਮ੍ਰਿਤਸਰ ਸ਼ਹਿਰ ਵਿੱਚ ਚੌਂਕ ਕਰੋੜੀ ਵਿੱਚ ਇੱਕ ਸੋਨੇ ਦੀ ਦੁਕਾਨ ਵਿੱਚ ਇੱਕ ਨੌਜਵਾਨ ਗਾਹਕ ਬਣ ਕੇ ਆਇਆ ਅਤੇ ਮੁੰਦਰੀ ਲੈ ਕੇ ਫਰਾਰ ਹੋ ਗਿਆ। ਆਲੇ ਦੁਆਲੇ ਦੇ ਸੀਸੀਟੀਵੀ ਵਿੱਚ ਨੌਜਵਾਨ ਭੱਜਦਾ ਵੇਖਿਆ ਕੈਦ ਹੋ ਗਿਆ। ਦੁਕਾਨਦਾਰ ਦੇ ਮੁਤਾਬਿਕ ਨੌਜਵਾਨ ਗਾਹਕ ਬਣਕੇ ਆਇਆ ਸੀ ਅਤੇ ਦੁਕਾਨਦਾਰ ਉਸ ਨੂੰ ਸਮਾਨ ਦਿਖਾ ਰਿਹਾ ਸੀ। ਇੱਕੋ ਦਮ ਤੋਂ ਨੌਜਵਾਨ ਸੋਨੇ ਦੀ ਲਗਭਗ 3 ਗ੍ਰਾਮ ਦੀ ਮੁੰਦਰੀ ਲੈਕੇ ਫ਼ਰਾਰ ਹੋ ਗਿਆ। ਇਸਦੀ ਕੀਮਤ 18000 ਰੁਪਏ ਹੈ ਤੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਹ ਕੈਦ ਹੋ ਗਿਆ। ਪੁਲਿਸ ਅਧਿਕਾਰੀ ਪੁੱਜੇ ਮੌਕੇ 'ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ (Amritsar Crime News) ਸੀ ਕਿ ਹਰਦੀਪ ਸਿੰਘ ਸੁਨਿਆਰੇ ਦੀ ਦੁਕਾਨ ਤੋਂ ਇੱਕ ਨੌਜਵਾਨ ਸੋਨੇ ਦੀ ਮੁੰਦਰੀ ਲੈਕੇ ਫਰਾਰ ਹੋ ਗਿਆ। ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ। ਜਲਦੀ ਹੀ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ।