ਸੁਸਾਇਟੀ ਵੱਲੋਂ ਸਰੀਰਕ ਟੈਸਟ ਕਰਵਾਉਣ 'ਤੇ ਮਿਲੇਗੀ 30 ਫ਼ੀਸਦੀ ਛੋਟ - ਸੋਸ਼ਲ ਵੈੱਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ
🎬 Watch Now: Feature Video
ਸ੍ਰੀ ਫ਼ਤਹਿਗੜ੍ਹ ਸਾਹਿਬ: ਸੋਸ਼ਲ ਵੈੱਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਹਿਬ ਦੇ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਹਾਲ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਦੇ ਪੁੰਜ ਭਾਈ ਘੱਨ੍ਹਈਆ ਜੀ ਦੇ ਜੀਵਨ ਨੂੰ ਸਮਰਪਿਤ ਸੁਸਾਇਟੀ ਵੱਲੋਂ ਫ੍ਰੀ ਹੈਲਥ ਕਾਰਡ ਬਣਾਇਆ ਜਾਵੇਗਾ। ਇਸ ਕਾਰਡ ਰਾਹੀਂ ਪਬਲਿਕ ਲੈਬਾਰਟਰੀਜ਼ ਵੱਲੋਂ ਤਕਰੀਬਨ 50 ਤਰ੍ਹਾਂ ਦੇ ਸਰੀਰਿਕ ਟੈਸਟ 30 ਪ੍ਰਤੀਸ਼ਤ ਤੱਕ ਦੀ ਰਿਆਇਤ 'ਤੇ ਕੀਤੇ ਜਾਣਗੇ। ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸਮਾਜ ਨੂੰ ਚੰਗਾ ਬਣਾਉਣ ਲਈ ਮਤੇ ਪਾਸ ਕੀਤੇ ਗਏ।
Last Updated : Sep 20, 2020, 9:37 AM IST