ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਸਥਾਨਕ ਲੋਕਾਂ ਨੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
🎬 Watch Now: Feature Video
ਅੰਮ੍ਰਿਤਸਰ:ਪ੍ਰਾਈਵੇਟ ਕਲੋਨੀਆਂ ਦਿਨੋ ਦਿਨ ਬਣ ਰਹੀਆਂ ਹਨ ਪਰ ਉਹ ਬੈਸਿਕ ਸਹੂਲਤਾਂ (Basic Facilities) ਤੋਂ ਹੀ ਸੱਖਣੀਆਂ ਹਨ।ਅੰਮ੍ਰਿਤਸਰ ਦੀ ਸਵਿਸ ਕਲੋਨੀ ਵਿਚੋਂ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਪ੍ਰਦਰਸ਼ਨਕਾਰੀ ਨੇ ਨਗਰ ਨਿਗਮ ਦੀ ਕਮਿਸ਼ਨਰ ਨਾਲ ਮੁਲਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।ਪ੍ਰਦਰਸ਼ਨਕਾਰੀ ਦਾ ਕਹਿਣ ਹੈ ਕਿ ਸੀਵਰੇਜ, ਸਟਰੀਟ ਲਾਈਟਾਂ ਅਤੇ ਕੱਚੀਆਂ ਗਲੀਆਂ ਹੋਣ ਕਾਰਨ ਲੋਕ ਬਹੁਤ ਪਰੇਸ਼ਾਨ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨਰ ਮੈਡਮ ਨੂੰ ਵੀ ਮੰਗ ਪੱਤਰ(Demand Letter) ਦਿੱਤਾ ਹੈ।ਉਧਰ ਨਗਰ ਨਿਗਮ ਦੀ ਕਮਿਸ਼ਨਰ ਦਾ ਕਹਿਣਾ ਹੈ ਕਿ ਮੰਗ ਪੱਤਰ ਲੈ ਲਿਆ ਹੈ ਅਤੇ ਸਮੱਸਿਆਵਾਂ ਦਾ ਜਲਦੀ ਹੀ ਨਿਪਟਾਰਾ ਕੀਤਾ ਜਾਵੇਗਾ।