thumbnail

By

Published : May 25, 2022, 1:04 PM IST

ETV Bharat / Videos

ਆਟੋ ਰਿਪੇਅਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

ਹੁਸ਼ਿਆਰਪੁਰ: ਜ਼ਿਲ੍ਹੇ ਦੇ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਦੁਕਾਨ ਚ ਖੜੇ ਵਹੀਕਲ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਜਜਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਮਾਮਲੇ ਸਬੰਧੀ ਦੁਕਾਨ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਉਨ੍ਹਾਂ ਦੇ 2 ਵਹੀਕਲ ਅਤੇ ਗਾਹਕਾਂ ਦੇ ਵਹੀਕਲ ਸੜ ਕੇ ਸੁਆਹ ਹੋ ਗਏ। ਫਿਲਹਾਲ ਪੀੜਤ ਦੁਕਾਨਦਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.