ਨੌਕਰੀਆਂ ਦੇ ਐਲਾਨ ’ਤੇ ਨੌਜਵਾਨਾਂ ਦੀ ਪ੍ਰਤੀਕ੍ਰਿਰਿਆ... - ਨੌਕਰੀ ਦੇਣ ਦਾ ਐਲਾਨ ਕੀਤਾ
🎬 Watch Now: Feature Video
ਬਠਿੰਡਾ: ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਸਰਕਾਰ ਦੇ 50 ਦਿਨ ਪੂਰੇ ਹੁੰਦੇ ਹੀ ਵੱਡਾ ਐਲਾਨ ਕਰਦਿਆਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਮਾਨ ਸਰਕਾਰ ਦੇ ਫੈਸਲੇ ਦਾ ਨੌਜਵਾਨਾਂ ਦਾ ਰਲਿਆ ਮਿਲਿਆ ਪ੍ਰਤੀਕ੍ਰਿਰਿਆ ਮਿਲ ਰਹੀ ਹੈ। ਮਾਨ ਸਰਕਾਰ ਦੇ ਫੈਸਲੇ ’ਤੇ ਰਜਿੰਦਰ ਕਾਲੇਜ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤੇ ਵਾਅਦਿਆਂ ’ਤੇ ਜਿਆਦਾ ਭਰੋਸਾ ਨਹੀਂ ਕਰ ਸਕਦੇ ਜਦੋ ਵਾਅਦਾ ਪੂਰਾ ਹੋਵੇਗਾ ਤਾਂ ਦੇਖਿਆ ਜਾਵੇਗਾ। ਹੁਣ ਤੱਕ ਮੁਫਤ ਬਿਜਲੀ ਦਾ ਕੀਤਾ ਵਾਅਦਾ ਪੂਰਾ ਕੀਤਾ ਹੈ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜੇ ਆਮ ਆਦਮੀ ਪਾਰਟੀ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ।
Last Updated : May 5, 2022, 12:28 PM IST