ਜੁਗਾੜੂ ਰੇਹੜੀਆਂ ਦੇ ਵਿਰੋਧ ’ਚ ਛੋਟਾ ਹਾਥੀ ਚਾਲਕਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ - ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
🎬 Watch Now: Feature Video
ਬਠਿੰਡਾ: ਪੰਜਾਬ ਵਿੱਚ ਚੱਲ ਰਹੀਆਂ ਜੁਗਾੜੂ ਮੋਟਰਸਾਇਕਲ ਰੇਹੜੀਆਂ ਖਿਲਾਫ਼ ਛੋਟਾ ਹਾਥੀ ਅਤੇ ਪਿਕਅੱਪ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਠਿੰਡਾ ਵਿੱਚ ਛੋਟਾ ਹਾਥੀ ਅਤੇ ਪਿਕਅਪ ਯੂਨੀਅਨ ਵੱਲੋਂ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਹਨਾਂ ਦਾ ਟੈਕਸ ਭਰਿਆ ਜਾਂਦਾ ਹੈ ਪਰ ਜਿਹੜੀਆਂ ਜੁਗਾੜੂ ਰੇਹੜੀਆਂ ਹਨ ਉਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਰੇਹੜੀਆਂ ਦੇ ਚੱਲਦੇ ਉਨ੍ਹਾਂ ਦਾ ਧੰਦਾ ਮੰਦਾ ਪੈ ਰਿਹਾ ਹੈ। ਜਿਸ ਵੱਲ ਸਰਕਾਰ ਨੂੰ ਧਿਆਨ ਦਿੱਤਾ ਜਾਣਾ ਚਾਹੀਦਾ ਹੈ।