ਗੁਰਦੁਆਰਾ ਸਾਹਿਬ 'ਚ ਹੋਈ ਲੜਾਈ ਤੋਂ ਬਾਅਦ SGPC ਨੇ ਲਿਆ ਨੋਟਿਸ - ਗੁਰਦੁਆਰਾ ਨਿਸ਼ਾਨ ਸਾਹਿਬ ਫ਼ਰੀਦਕੋਟ
🎬 Watch Now: Feature Video
ਫ਼ਰੀਦਕੋਟ: ਬੀਤੇ ਦਿਨੀ ਫ਼ਰੀਦਕੋਟ ਦੀ ਜਰਮਨ ਕਲੋਨੀ Gurdwara Sahib in German Colony of Faridkot ਸਥਿਤ ਗੁਰਦੁਆਰਾ ਨਿਸ਼ਾਨ ਸਾਹਿਬ Gurdwara Nishan Sahib Faridkot ਵਿਖੇ ਸੰਗਰਾਂਦ ਦਿਹਾੜੇ ਦੇ ਸਮਾਗਮ ਮੌਕੇ ਪ੍ਰਧਾਨਗੀ ਨੂੰ ਲੈਕੇ ਉਠੇ ਵਿਵਾਦ ਤੋਂ ਬਾਅਦ ਦੋ ਧਿਰਾਂ ਆਪਸ 'ਚ ਬੁਰੀ ਤਰ੍ਹਾਂ ਭਿੜ ਗਈਆਂ ਸਨ। ਉਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਸਬੰਧੀ ਨੋਟਿਸ SGPC took notice ਲੈਂਦੇ ਹੋਏ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਮੰਗੀ ਸੀ, ਜਿਸ ਤੋਂ ਬਾਅਦ ਅੱਜ ਸੋਮਵਾਰ ਨੂੰ SGPC ਦਾ ਇੱਕ ਵਫ਼ਦ ਫ਼ਰੀਦਕੋਟ ਦੇ ਇਸ ਗੁਰਦੁਆਰਾ ਸਾਹਿਬ ਪੁੱਜੇ, ਜਿੱਥੇ ਸੰਗਤ ਦੀ ਹਾਜ਼ਰੀ ਵਿੱਚ ਦੋਨਾਂ ਧਿਰਾਂ ਨੂੰ ਬੁਲਾ ਕੇ ਘਟਨਾ ਸਬੰਧੀ ਪੂਰੀ ਜਾਣਕਾਰੀ ਇਕੱਤਰ ਕੀਤੀ ਗਈ, ਜਿਸ ਤੋਂ ਬਾਅਦ ਇਹ ਸਾਰੀ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।