ਧਾਰਮਿਕ ਚਿੰਨ੍ਹ ਵਾਲੇ ਰੁਮਾਲ ਬਣਾਉਣ ਵਾਲੀਆਂ ਕੰਪਨੀਆਂ ਨੂੰ SGPC ਦੀ ਵੱਡੀ ਚਿਤਾਵਨੀ ! - ਰੁਮਾਲਾ ਉੱਪਰ ਖੰਡੇ ਦੇ ਨਿਸ਼ਾਨ
🎬 Watch Now: Feature Video
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਦੀ ਆਸਥਾ ਦਾ ਕੇਂਦਰ ਜਿਸਦੇ ਬਾਹਰ ਦੁਕਾਨਾਂ ’ਤੇ ਵਿਕਣ ਵਾਲੇ ਰੁਮਾਲਾ ਉੱਪਰ ਖੰਡੇ ਦੇ ਨਿਸ਼ਾਨ ਦੇ ਨਾਲ ਨਾਲ ਬਾਣੀ ਦੀਆ ਤੁਕਾਂ ਲਿਖੀਆਂ ਜਾ ਰਹੀਆਂ ਹਨ ਅਤੇ ਦੂਰ ਦੁਰਾਡੋਂ ਆਈ ਸੰਗਤ ਵਲੋਂ ਉਨ੍ਹਾਂ ਰੁਮਾਲਾਂ ਦੀ ਜਾਣੇ-ਅਨਜਾਣੇ ਵਿੱਚ ਬੇਅਦਬੀ ਕਰਨ ਦੇ ਕਈ ਮਾਮਲੇ ਐਸਜੀਪੀਸੀ ਦੇ ਧਿਆਨ ਵਿੱਚ ਆਏ ਸਨ। ਇਸ ਤੋਂ ਬਾਅਦ ਧਾਰਮਿਕ ਚਿੰਨ੍ਹਾਂ ਵਾਲੇ ਰੁਮਾਲ ਵੇਚਣ ਅਤੇ ਬਣਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਇਸ ਦੇ ਬਾਅਜੂਦ ਵਰਤਾਰਾ ਉਸੇ ਤਰ੍ਹਾਂ ਜਾਰੀ ਹੈ। ਇਸ ਮਸਲੇ ਨੂੰ ਲੈਕੇ ਐਜੀਪੀਸੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਵੱਲੋਂ ਅਜਿਹੇ ਰੁਮਾਲ ਬਣਾਉਣ ਵਾਲਿਆਂ ਨੂੰ ਨਾ ਬਣਾਉਣ ਦੀ ਅਪੀਲ ਵੀ ਕੀਤੀ ਗਈ ਹੈ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ।