ਪਾਕਿਸਤਾਨ ਦੇ ਗੁਰਦੁਆਰੇ ’ਚ ਬੇਅਦਬੀ, ਸਿਰਸਾ ਨੇ ਕੀਤੀ ਨਿੰਦਾ - beadbi mamla
🎬 Watch Now: Feature Video
ਨਵੀਂ ਦਿੱਲੀ: ਪਾਕਿਸਤਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। 27 ਨਵੰਬਰ ਨੂੰ ਪਿੰਡ ਕੋਟ ਮੀਰ ਬਦਨ ਖਾਨ ਬਜਾਰਾਣੀ, ਤਹਿ-ਕਰਮਪੁਰ, ਜ਼ਿਲ੍ਹਾ-ਕਸ਼ਮੋਰ, ਸਿੰਧ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਬੇਅਦਬੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਗਈ। ਪਵਿੱਤਰ ਗ੍ਰੰਥ ਦੇ ਪੰਨੇ ਫਾੜ ਕੇ ਜ਼ਮੀਨ 'ਤੇ ਸੁੱਟ ਦਿੱਤੇ ਗਏ ਜਦਕਿ ਦਾਨ ਬਾਕਸ 'ਚੋਂ ਡੇਢ ਲੱਖ ਰੁਪਏ ਦੀ ਨਕਦੀ ਵੀ ਚੋਰੀ ਹੋ ਗਈ।