ਮੀਂਹ ਤੋਂ ਬਚਣ ਲਈ ਕੋਠੇ ’ਚ ਬੈਠੇ ਮਜ਼ਦੂਰਾਂ ’ਤੇ ਡਿੱਗੀ ਛੱਤ, 10 ਮਜ਼ਦੂਰ ਜ਼ਖ਼ਮੀ - Roof of a building collapsed on laborers due to rain
🎬 Watch Now: Feature Video
ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਭਾਰੀ ਮੀਂਹ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਮੀਂਹ ਪੈਣ ਕਾਰਨ ਝੋਨਾ ਲਗਾ ਰਹੇ 21 ਦੇ ਕਰੀਬ ਮਜ਼ਦੂਰਾਂ ਨੇ ਓਥੇ ਨਜ਼ਦੀਕ ਇੱਕ ਕੋਠੇ ਦਾ ਆਸਰਾ ਲਿਆ ਤਾਂ ਕੋਠੇ ਦੀ ਡਿੱਗਣ ਕਾਰਨ 10 ਤੋਂ 12 ਦੇ ਕਰੀਬ ਮਜ਼ਦੂਰ ਛੱਤ ਦੇ ਮਲਬੇ ਹੇਠ ਆ ਗਏ ਜਿਸ ਕਾਰਨ ਗੰਭੀਰ ਜ਼ਖ਼ਮੀ (Roof of a building collapsed on laborers due to rain) ਹੋ ਗਏ। ਇੰਨ੍ਹਾਂ ਵਿੱਚ 6 ਔਰਤਾਂ 3 ਨੌਜਵਾਨ ਅਤੇ ਇੱਕ ਬੱਚਾ ਵੀ ਸ਼ਾਮਿਲ ਹੈ। ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਿੱਥੇ ਤਿੰਨ ਔਰਤਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਹੈ ਜਦੋਂਕਿ ਬਾਕੀ ਦਾ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਹੀ ਇਲਾਜ ਚੱਲ ਰਿਹਾ ਹੈ।