ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਬੈਂਕ ’ਚ ਮਾਰਿਆ ਡਾਕਾ, CCTV ਆਈ ਸਾਹਮਣੇ - ਲੋਕਾਂ ਦੇ ਗਹਿਣੇ ਵੀ ਉਤਰਵਾ ਕੇ ਲੈ ਗਏ
🎬 Watch Now: Feature Video
ਜਲੰਧਰ: ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਹਾਲਾਤ ਇਹ ਨੇ ਕਿ ਲੁਟੇਰੇ ਲੋਕਾਂ ਦੇ ਘਰਾਂ ਨੂੰ ਛੱਡ ਦਿਨ ਦਿਹਾੜੇ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹੀ ਹੀ ਲੁੱਟ ਦੀ ਵਾਰਦਾਤ ਨੂੰ ਜਲੰਧਰ ਵਿਖੇ ਤਿੰਨ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਦ ਤਿੰਨ ਲੁਟੇਰਿਆਂ ਨੇ ਜਲੰਧਰ ਵਿਖੇ ਇੰਡਸਟ੍ਰੀਅਲ ਏਰੀਏ ਵਿੱਚ ਬਣੀ ਯੂਕੋ ਬੈਂਕ ਵਿੱਚ ਲੁੱਟ ਨੂੰ ਅੰਜਾਮ ਦਿੱਤਾ। ਇਹ ਉਹ ਵੇਲਾ ਸੀ ਜਦੋਂ ਦੁਪਹਿਰ ਤੋਂ ਬਾਅਦ ਬੈਂਕ ਵਿੱਚ ਗਾਹਕ ਵੀ ਮੌਜੂਦ ਸੀ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਬੈਂਕ ਦੇ ਸੀਸੀਟੀਵੀ ਕੈਮਰੇ ਦੀ ਪਰਵਾਹ ਕੀਤੇ ਬਗੈਰ ਉਨ੍ਹਾਂ ਨੇ ਨਾ ਸਿਰਫ਼ ਬੈਂਕ ਵਿੱਚੋਂ ਲੱਖਾਂ ਰੁਪਏ ਲੁੱਟੇ ਇਸਦੇ ਨਾਲ ਹੀ ਉੱਥੇ ਮੌਜੂਦ ਲੋਕਾਂ ਦੇ ਗਹਿਣੇ ਵੀ ਉਤਰਵਾ ਕੇ ਲੈ ਗਏ। ਲੁੱਟ ਦੀ ਵਾਰਦਾਤ ਦਾ ਪਤਾ ਚੱਲਦੇ ਹੀ ਤੁਰੰਤ ਜਲੰਧਰ ਕਮਿਸ਼ਨਰੇਟ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਲੰਧਰ ਦੇ ਏਡੀਸੀਪੀ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇੰਡਸਟਰੀਅਲ ਏਰੀਏ ਵਿੱਚ ਬਣੀ ਯੂਕੋ ਬੈਂਕ ਤੋਂ ਕੌਣ ਆਇਆ ਸੀ ਕਿ ਬੈਂਕ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਬੈਂਕ ਦੇ ਸੀਸੀਟੀਵੀ ਕੈਮਰੇ ਦੀ ਮੱਦਦ ਨਾਲ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।