ਫਿਰੋਜ਼ਪੁਰ ਵਿੱਚ ਮਾਈਨਿੰਗ ਮਾਫੀਆ ਖ਼ਿਲਾਫ਼ ਛਾਪੇਮਾਰੀ - ਗੂਗਲ ਮੈਪ
🎬 Watch Now: Feature Video
ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ (Deputy Commissioner) ਅੰਮ੍ਰਿਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਰਕਾਰ ਨੇ ਰੇਤਾ ਪੂਰਾ ਕਰਨ ਲਈ ਵੱਖ ਵੱਖ ਪ੍ਰਾਜੈਕਟ ਲਗਾਏ ਹਨ। ਉਨ੍ਹਾਂ ਕਿਹਾ ਕਿ ਜ਼ੀਰਾ ਵਿੱਚ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਤਾਜ਼ਾ ਗੈਰ ਕਾਨੂੰਨੀ ਮਾਈਨਿੰਗ (Illegal mining) ਦੇਖੀ ਗਈ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਕੋਈ ਵੀ ਮਾਈਨਿੰਗ ਕਰਨ ਵਾਲਾ ਸ਼ਖ਼ਸ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਾਈਨਿੰਗ ਵਿਭਾਗ (Department of Mining) ਨੂੰ ਵੀ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਗੂਗਲ ਮੈਪ (google map) ਦੀ ਮਦਦ ਨਾਲ ਮਾਈਨਿੰਗ ਮਾਫੀਆ ਦੀ ਨਕੇਲ ਕੱਸੀ ਜਾਵੇਗੀ।