ਪੰਜਾਬ ਦੀ ਸਿੱਖਿਆ ਨੀਤੀ ਲੋਕਮਾਰੂ ਹੈ ਇਸ ਨੂੰ ਦਰੁਸਤ ਕਰਨ ਦੀ ਲੋੜ: ਧਾਮੀ - ਗੁਰਦੁਆਰਾ ਸਾਹਿਬ ਗੋਲਕ 'ਤੇ ਚਲਦਾ'
🎬 Watch Now: Feature Video
ਸ਼੍ਰੀ ਫਤਹਿਗੜ੍ਹ ਸਾਹਿਬ : ਪੰਜਾਬ ਦੀ ਸਿੱਖਿਆ ਨੀਤੀ ਲੋਕ ਮਾਰੂ ਨੀਤੀ ਹੈ ਇਸ ਨੂੰ ਦਰੁਸਤ ਕਰਨ ਦੀ ਲੋੜ ਹੈ ਇਹ ਕਹਿਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੈ। ਉਹ ਅੱਜ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਦੇ ਸਲਾਨਾ ਡਿਗਰੀ ਵੰਡ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ। ਜਿੱਥੇ ਧਾਮੀ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਉੱਥੇ ਹੀ ਸਰਕਾਰ ਵੱਲੋਂ ਕਾਲਜਾਂ ਦੀਆਂ ਰੋਕਿਆਂ ਗਈਆ ਗ੍ਰਾਂਟਾਂ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਲੋਕਮਾਰੂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾਂਦੇ ਕਈ ਵਿਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਲੰਮੇ ਸਮੇ ਤੋਂ ਤਨਖ਼ਾਹ ਨਾ ਮਿਲਣ ਦੇ ਸਵਾਲ 'ਤੇ ਧਾਮੀ ਕਹਿਣਾ ਸੀ ਕਿ ਸਾਡਾ ਬੱਜਟ ਘੱਟ ਹੈ ਅਤੇ ਇਹ ਸਭ ਗੁਰਦੁਆਰਾ ਸਾਹਿਬ ਗੋਲਕ 'ਤੇ ਚਲਦਾ ਹੈ ਕੋਰੋਨਾ ਕਾਰਨ ਬਹੁਤ ਫ਼ਰਕ ਪਿਆ ਹੈ ਪਰ ਅਸੀਂ ਜਲਦੀ ਹੀ ਹਲ ਕਰ ਦੇਵਾਂਗੇ।