ਕੈਲਫੋਰਨੀਆ ਵਿੱਚ ਪੰਜਾਬੀ ਪਰਿਵਾਰ ਅਗਵਾ,ਗੰਨ ਪੁਆਇਟ ਉੱਤੇ ਅਣਪਛਾਤਿਆਂ ਨੇ ਕੀਤਾ ਅਗਵਾ - ਗੱਡੀ ਨੂੰ ਅੱਗ ਲਗਾ ਦਿੱਤੀ ਗਈ
🎬 Watch Now: Feature Video
ਹੁਸ਼ਿਆਰਪੁਰ: ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ (California city of America ) ਵਿੱਚ ਹੁਸ਼ਿਆਰਪੁਰ ਦੇ ਪਿੰਡ ਹਾਰਸੀ ਨਾਲ ਸਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ,ਜਸਦੀਪ ਸਿੰਘ ਅਤੇ ਨੂੰਹ ਜਸਲੀਨ ਕੌਰ ਅਤੇ ਪੋਤਰੀ ਅਰੂਹੀ ਜੋ ਕਿ ਆਠ ਸਾਲ ਦੀ ਹੈ ਨੂੰ ਉਨ੍ਹਾਂ ਦੇ ਦਫਤਰ ਤੋਂ ਕਿਸੀ ਅਣਪਛਾਤੇ ਵਿਅਕਤੀ (Unknown person ) ਵਲੋਂ ਅਗਵਾਹ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਕਿ ਨਾਕਾਪ ਪੋਸ਼ ਸੀ ਅਤੇ ਭਿਖਾਰੀ ਬਣ ਕੇ ਊਨਾ ਦੇ ਦਫਤਰ ਵਿੱਚ ਆਇਆ ਅਤੇ ਗੰਨ ਪੁਆਇੰਟ ਉੱਤੇ (Gun point) 4 ਲੋਕਾਂ ਨੂੰ ਅਗਵਾਹ ਕਰ ਕੇ ਗੱਡੀ ਵਿੱਚ ਲੈ ਗਿਆ ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਉੱਤੇ ਅਗਵਾਹ ਹੋਏ ਲੋਕਾਂ ਦੇ ਮੋਬਾਈਲ ਮਿਲੇ ਨੇ ਅਤੇ ਗੱਡੀ ਨੂੰ ਅੱਗ ਲਗਾ ਦਿੱਤੀ ਗਈ (The vehicle was set on fire) ਸੀ। ਪਰਿਵਾਰ ਵਿੱਚ ਜਿੱਥੇ ਦੁੱਖ ਦਾ ਮਾਹੌਲ ਹੈ ਉਥੇ ਹੀ ਪਰਿਵਾਰਕ ਮੈਂਬਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਤੋਂ ਚਾਰੋ ਪਰਿਵਾਰਕ ਮੈਂਬਰਾਂ ਦੇ ਭਾਲ ਕਰਨ ਦੀ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ ਜਿਸ ਨਾਲ ਉਹ ਸੁਰੱਖਿਅਤ ਘਰ ਵਾਪਿਸ ਪਰਤ ਸਕਣ।