ਪੰਜਾਬ ਯੂਟੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - ਸੰਗਰੂਰ ਵਿਚ ਯੂਟੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
🎬 Watch Now: Feature Video
ਸੰਗਰੂਰ: ਸੰਗਰੂਰ ਵਿਚ ਯੂਟੀ ਮੁਲਾਜ਼ਮ ਪੈਨਸ਼ਨਾਂ ਦੇ ਸਾਂਝੇ ਫਰੰਟ Punjab UT employees protest in Sangrur ਨੇ ਅੱਜ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ 27 ਦੇ ਕਰੀਬ ਮੁਲਾਜ਼ਮ ਜਥੇਬੰਦੀਆਂ ਦੁਆਰਾ ਸੰਗਰੂਰ ਦੀ ਅਨਾਜ ਮੰਡੀ ਤੋਂ ਲੈ ਕੇ ਬਰਨਾਲਾ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ Punjab UT employees protest against Punjab government ਵੀ ਕੀਤੀ ਗਈ। ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪਹਿਲੀ ਸਰਕਾਰ ਦੇ ਸਮੇਂ ਇਨ੍ਹਾਂ ਵੱਲੋਂ ਜਿਸ ਸਮੇਂ ਸੀ ਪ੍ਰਦਰਸ਼ਨ ਕਰਕੇ ਟੈਂਕੀਆਂ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਚੜ੍ਹੀ ਹੋਈ ਸੀ। ਉਸ ਸਮੇਂ ਇਨ੍ਹਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਉਸ ਸਮੇਂ ਤੁਹਾਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ। ਪਰ ਹੁਣ ਜਦੋਂ ਦੀ ਸੱਤਾ ਦੇ ਵਿੱਚ ਸਰਕਾਰ ਰਹੀ ਹੈ, ਕੋਈ ਵੀ ਇਨ੍ਹਾਂ ਦਾ ਮੰਤਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੀ ਤਰ੍ਹਾਂ ਜਿਵੇਂ ਕਿਸਾਨਾਂ ਨੇ ਮੋਰਚਾ ਲਾਇਆ ਸੀ ਉਸੇ ਤਰ੍ਹਾਂ ਸਾਡੇ ਫਰੰਟ ਵੱਲੋਂ ਵੀ ਦਿੱਲੀ ਚੰਡੀਗੜ੍ਹ ਦੇ ਵਿੱਚ ਜਾ ਕੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਆਪਣੀਆਂ ਮੰਗਾਂ ਨੂੰ ਮਨਵਾਇਆ ਜਾਵੇਗਾ।