GST ਦਰਾਂ 'ਚ ਵਾਧੇ ਦਾ ਲੋਕਾਂ ਵੱਲੋਂ ਵਿਰੋਧ, ਸੁਣਾਈਆਂ ਇਹ ਗੱਲਾਂ - protest against the increase in GST rates by the central government started
🎬 Watch Now: Feature Video
ਰੂਪਨਗਰ: ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦਾ ਦਾਇਰਾ ਵਧਾਉਂਦੇ ਹੋਏ ਹੁਣ ਉਸ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਵੀ ਸ਼ਾਮਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੈਕੇਟ ਬੰਦ ਇਨ੍ਹਾਂ ਵਸਤੂਆਂ ਦੇ ਉੱਪਰ ਹੁਣ ਜੀਐਸਟੀ ਲੱਗੇਗੀ ਜਿਸ ਨਾਲ ਇਨ੍ਹਾਂ ਵਸਤੂਆਂ ਦਾ ਮੁੱਲ ਵਧ ਜਾਵੇਗਾ। ਪੈਕੇਟ ਬੰਦ ਦੁੱਧ, ਪਨੀਰ, ਦਹੀਂ, ਲੱਸੀ ਖਾਸ ਤੌਰ ’ਤੇ ਸਿੱਧੀਆਂ ਸਿੱਧੀਆਂ ਇਸ ਨਾਲ ਪ੍ਰਭਾਵਿਤ ਹੋਣਗੀਆਂ। ਇੰਨਾ ਹੀ ਨਹੀਂ ਆਟਾ, ਮੈਦਾ, ਸੂਜੀ, ਦਾਲ ਅਤੇ ਚੌਲ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਕੇਂਦਰ ਦੇ ਫੈਸਲੇ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰ ਇਹ ਫੈਸਲਾ ਵਾਪਸ ਲਵੇ ਕਿਉਂਕਿ ਪਹਿਲਾਂ ਹੀ ਲੋਕਾਂ ਦੀ ਆਰਥਿਕ ਹਾਲਤ ਕੋਰੋਨਾ ਮਹਾਮਾਰੀ ਕਾਰਨ ਖਸਤਾ ਹੋਈ ਹੈ ਅਤੇ ਹੁਣ ਇੰਨ੍ਹਾਂ ਵਸਤੂਆਂ ਜੋ ਕਿ ਆਮ ਤੌਰ ’ਤੇ ਘਰਾਂ ਵਿੱਚ ਵਰਤੀਆਂ ਜਾਂਦੀਆਂ ਹਨ ਉਹ ਮਹਿੰਗੀਆਂ ਹੋ ਜਾਣਗੀਆਂ ਅਤੇ ਉਨ੍ਹਾਂ ਦੀ ਆਰਥਿਕ ਕਮਰ ਟੁੱਟ ਜਾਵੇਗੀ।