ਦਿੱਲੀ ’ਚ ਸਿੱਖ ਲੜਕੀ ਨਾਲ ਵਹਿਸ਼ੀਆਨਾ ਕਾਰੇ ਦੇ ਦੋਸ਼ੀਆਂ ਨੂੰ ਹੋਵੇ ਫਾਂਸੀ: ਸਾਂਝਾ ਫਰੰਟ - ਕੇਜਰੀਵਾਲ ਅਤੇ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ
🎬 Watch Now: Feature Video
ਹੁਸ਼ਿਆਰਪੁਰ: ਦਿੱਲੀ ਵਿੱਚ ਸਿੱਖ ਕੁੜੀ ਨਾਲ ਸਮੂਹਕ ਜਬਰ ਜਨਾਹ (Delhi sikh girl gang rape) ਦੇ ਦੋਸ਼ੀਆਂ ਵਿਰੁੱਧ ਅਜੇ ਤੱਕ ਕਾਰਵਾਈ ਨਾ ਹੋਣ ਕਾਰਨ ਹੁਸ਼ਿਆਰਪੁਰ ਵਿਖੇ ਦਲਿਤ, ਮੁਸਲਮ ਤੇ ਸਿੱਖ ਭਾਈਚਾਰੇ ਦੇ ਸਾਂਝੇ ਫਰੰਟ ਨੇ ਦਿੱਲ ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਉਂਦਿਆਂ ਕੇਜਰੀਵਾਲ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ (Protest in hoshiarpur)ਕੀਤੀ। ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੇ ਵਿਵੇਕਾ ਵਿਹਾਰ ਇਲਾਕੇ 'ਚ 20 ਸਾਲ ਦੀ ਸਿੱਖ ਕੁੜੀ ਨਾਲ ਸਮੂਹਿਕ ਬਲਾਤਕਾਰ, ਮੂੰਹ 'ਤੇ ਮਲੀ ਕਾਲਖ, ਜੁੱਤੀਆਂ ਦਾ ਹਾਰ ਪਾ ਗਲੀ 'ਚ ਘਮਾਉਣ ਦੇ ਘਟੀਆ ਕਾਰੇ ਦੀ ਸਿੱਖ,ਮੁਸਲਿਮ ਦਲਿਤ, ਈਸਾਈ ਸਾਂਝਾ ਫਰੰਟ (Sanjha front) ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਰੋਸ਼ ਵਜੋ ਸਾਂਝਾ ਫਰੰਟ ਵੱਲੋਂ ਦਿੱਲੀ ਦੇ ਮੁੱਖ ਮੰਤ੍ਰੀ ਕੇਜਰੀਵਾਲ ਅਤੇ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ (Effigies of kejriwal and modi are burnt) ਵੀ ਕੀਤਾ ਗਿਆ।