ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦੀ ਮਿਲੀ ਸਹੂਲਤ ਤੋਂ ਅੱਕੇ ਪ੍ਰਾਈਵੇਟ ਟਰਾਂਸਪੋਰਟਰ, ਕਿਹਾ... - ਸਰਕਾਰੀ ਬੱਸਾਂ ਵਿੱਚ ਮੁਫ਼ਤ ਬੱਸ ਸੇਵਾ ਦੇਣ ਦੀ ਸਹੂਲਤ
🎬 Watch Now: Feature Video
ਬਰਨਾਲਾ: ਸਰਕਾਰੀ ਬੱਸਾਂ ਵਿੱਚ ਮੁਫ਼ਤ ਬੱਸ ਸੇਵਾ ਦੇਣ ਦੀ ਸਹੂਲਤ ਕਾਰਨ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੂੰ ਇਸਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਪ੍ਰਾਈਵੇਟ ਬੱਸਾਂ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ, ਕੰਡਕਟਰਾਂ ਨੇ ਆਪਣੀ ਵਿੱਥਿਆ ਬਿਆਨ ਕਰਕੇ ਦੁੱਖੜੇ ਰੋਇਆ ਹੈ। ਟਰਾਂਸਪੋਰਟਰਾਂ ਅਤੇ ਬੱਸ ਡਰਾਇਵਰਾਂ, ਕੰਡਕਟਰ ਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਮੁਫ਼ਤ ਸਹੂਲਤ ਨੇ ਸਾਨੂੰ ਇੱਕ ਤਰ੍ਹਾਂ ਮੰਗਤਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਰੀ ਬਸ ਸੇਵਾ ਦੇ ਕਾਰਨ ਸਵਾਰੀਆਂ ਸਾਡੀਆਂ ਪ੍ਰਾਈਵੇਟ ਬੱਸਾਂ ਵਿੱਚ ਨਹੀਂ ਬੈਠਦੀਆਂ ਅਤੇ ਅਸੀਂ ਉਨ੍ਹਾਂ ਦੀਆਂ ਮਿੰਨਤਾਂ ਕਰਦੇ ਹਾਂ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ ਵਿੱਚ ਔਰਤਾਂ ਟਿਕਟ ਖਰਚ ਤੋਂ ਬਚਣ ਲਈ ਨਾ ਤਾਂ ਉਹ ਆਪ ਬੈਠਦੀਆਂ ਹਨ ਅਤੇ ਨਾ ਹੀ ਆਪਣੇ ਪਰਿਵਾਰ ਨੂੰ ਬੈਠਣ ਦਿੰਦੀਆਂ ਹਨ ਜਿਸਦੀ ਵਜ੍ਹਾ ਨਾਲ ਪ੍ਰਾਈਵੇਟ ਬੱਸਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
TAGGED:
free bus service for women