ਤਰਨਤਾਰਨ ਦੇ ਬਾਰਡਰ ਚ ਪਿੰਡ ਡੱਲ ਚ ਪੁਲਿਸ ਵੱਲੋਂ ਛਾਪੇਮਾਰੀ
🎬 Watch Now: Feature Video
ਤਰਨਤਾਰਨ: ਜਿਲ੍ਹਾ ਤਰਨ ਤਾਰਨ ਦੇ ਬਾਰਡਰ ’ਤੇ ਸਥਿਤ ਪਿੰਡ ਡੱਲ ਵਿੱਚ ਕਈ ਘੰਟੇ ਸਰਚ ਆਪਰੇਸ਼ਨ ਚੱਲਿਆ। ਦੱਸ ਦਈਏ ਕਿ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਪੁਲੀਸ ਦੇ ਆਈ ਜੀ ਰਾਕੇਸ਼ ਅਗਰਵਾਲ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਐੱਸਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਵੱਲੋਂ ਖੁਦ ਘਰ ਘਰ ਜਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਆਈਜੀ ਪੰਜਾਬ ਪੁਲਿਸ ਅਤੇ ਡੀਐੱਸਪੀ ਭਿੱਖੀਵਿੰਡ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕੋਈ ਵੀ ਨਸ਼ਾ ਤਸਕਰ ਨਸ਼ੇ ਨੂੰ ਵਧਾਵਾ ਅਤੇ ਵੇਚਣ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਕੋਈ ਨਸ਼ੇ ਦਾ ਆਦੀ ਹੈ ਤਾਂ ਉਹ ਡੀਐੱਸਪੀ ਭਿੱਖੀਵਿੰਡ ਦਫਤਰ ਸੰਪਰਕ ਕਰੇ ਤਾਂ ਜੋ ਉਸ ਦਾ ਨਸ਼ਾ ਛੁਡਾਉਣ ਲਈ ਪੰਜਾਬ ਪੁਲਿਸ ਅਤੇ ਹੈਲਥ ਡਿਪਾਰਟਮੈਂਟ ਉਸਦੀ ਸਹਾਇਤਾ ਕਰ ਸਕਣ।