ਜਦੋਂ ਵੀ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਕਿ ਉਹ ਇਸ ਕਿਤਾਬ 'ਚ ਆਪਣਾ ਨਾਮ ਦਰਜ ਜ਼ਰੂਰ ਕਰਵਾਏ ਤਾਂ ਜੋ ਉਸ ਦੀ ਕਾਬਲਿਅਤ ਨੂੰ ਪੂਰੀ ਦੁਨਿਆ ਪਛਾਣ ਸਕੇ। ਅਜਿਹਾ ਹੀ ਇੱਕ ਸੁਪਨਾ 17 ਸਾਲ ਦੇ ਇਸ਼ਮੀਤ ਸਿੰਘ ਸਿਵੀਆ ਦਾ ਵੀ ਸੀ ਜੋ ਉਸ ਨੇ ਪੂਰਾ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਵੇਟ ਲਿਫ਼ਟਰ ਇਸ਼ਮੀਤ ਨੇ 'ਲੈੱਗ ਪ੍ਰੈੱਸ' ਸ਼੍ਰੇਣੀ' ਯਾਨੀ (ਲੱਤਾਂ ਨਾਲ ਭਾਰ ਚੱਕਣਾ) 'ਚ 400 ਕਿਲੋਗ੍ਰਾਮ ਭਾਰ 23 ਸੈਕਿੰਡ 'ਚ 6 ਵਾਰ ਚੁੱਕਿਆ ਹੈ।
ਪਿਤਾ ਦਾ ਸੁਪਨਾ ਪੂਰਾ ਕੀਤਾ
ਸ਼ਿਵੀਆ ਨੇ ਆਖਿਆ ਕਿ "ਮੇਰੇ ਪਿਤਾ ਹਾਕੀ ਦਾ ਨੈਸ਼ਨਲ ਖਿਡਾਰੀ ਸੀ, ਉਨ੍ਹਾਂ ਦਾ ਸੁਪਨਾ ਸੀ ਜੋ ਮਜ਼ਬੂਰੀਆਂ ਕਾਰਨ ਪੂਰਾ ਨਹੀਂ ਹੋ ਸਕਿਆ ਪਰ ਹੁਣ ਮੇਰਾ ਸੁਪਨਾ ਹੀ ਮੇਰੇ ਪਿਤਾ ਦੇ ਹਰ ਸੁਪਨੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਆਖਿਆ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ ਪਰ ਮੈਂ 'ਵਰਲਡ ਬੁੱਕ ਆਫ਼ ਰਿਕਾਰਡਜ਼' 'ਚ ਵੀ ਆਪਣਾ ਨਾਮ ਦਰਜ ਕਰਵਾਉਣਾ ਹੈ। ਇਸ ਲਈ ਹੁਣ ਮੈਨੂੰ ਪਹਿਲਾਂ ਨਾਲੋਂ ਵੀ ਹੋਰ ਜਿਆਦਾ ਮਿਹਨਤ ਕਰਨੀ ਪੈਣੀ ਹੈ। ਪਿਤਾ ਬਲਰਾਜ ਨੇ ਵੀ ਆਖਿਆ ਕਿ ਜੋ ਸੁਪਨੇ ਉਸ ਦੇ ਅਧੂਰੇ ਰਹਿ ਗਏ ਉਹ ਆਪਣੇ ਪੁੱਤਰ ਦੇ ਜ਼ਰੀਏ ਉਨ੍ਹਾਂ ਨੂੰ ਪੂਰਾ ਕਰੇਗਾ, ਕਿਉਂਕਿ ਉਹ ਖੁਦ ਇੱਕ ਹਾਕੀ ਦੇ ਨੈਸ਼ਨਲ ਖਿਡਾਰੀ ਰਹੇ ਹਨ ਪਰ ਜੋ ਉਨ੍ਹਾਂ ਦਾ ਸੁਪਨਾ ਸੀ ਉਸ ਨੂੰ ਪੂਰਾ ਨਹੀਂ ਕਰ ਸਕੇ।
ਪੜਾਈ ਵੀ ਜ਼ਰੂਰੀ
ਇਸ਼ਮੀਤ ਨੇ ਆਖਿਆ ਕਿ ਖੇਡ ਦੇ ਨਾਲ-ਨਾਲ ਪੜਾਈ ਵੀ ਬੇਹੱਦ ਜ਼ਰੂਰੀ ਹੈ। ਇਸੇ ਕਾਰਨ ਮੈਂ ਆਪਣੀ ਪੜਾਈ 'ਤੇ ਵੀ ਪੂਰਾ ਧਿਆਨ ਦਿੰਦਾ ਹਾਂ। ਜਿੱਥੇ ਚਾਰ ਘੰਟੇ ਜਿੰਮ 'ਚ ਪਸੀਨਾ ਵਹਾਉਂਦਾ ਹਾਂ, ਉੱਥੇ ਹੀ ਸਕੂਲ ਅਤੇ ਘਰ 'ਚ ਆਪਣੀ ਪੜਾਈ ਵੀ ਕਰਦਾ ਹਾਂ।ਮੈਂ ਕਦੇ ਵੀ ਆਪਣੀ ਖੇਡ ਦਾ ਅਸਰ ਪੜਾਈ 'ਤੇ ਨਹੀਂ ਹੋਣ ਦਿੱਤਾ। ਇਸ ਲਈ ਸਿਵੀਆ ਨੇ ਬਾਕੀ ਬੱਚਿਆਂ ਨੂੰ ਵੀ ਆਖਿਆ ਕਿ ਉਹ ਖੇਡਾਂ ਦੇ ਨਾਲ-ਨਾਲ ਆਪਣੀ ਪੜਾਈ ਵੱਲ ਜ਼ਰੂਰ ਧਿਆਨ ਦੇਣ ਤਾਂ ਜੋ ਉਹ ਦੋਨਾਂ ਨੂੰ ਵਧੀਆ ਤਰ੍ਹਾਂ ਕਰ ਸਕਣਾ।
ਪੁੱਤਰ 'ਤੇ ਮਾਣ
ਸਾਡੀ ਟੀਮ ਨਾਲ ਗੱਲ ਕਰਦੇ ਇਸ਼ਮੀਤ ਦੇ ਪਿਤਾ ਬਲਰਾਜ ਸਿੰਘ ਨੇ ਆਖਿਆ ਕਿ ਮੈਂ ਆਪਣੇ ਪੁੱਤਰ ਨੂੰ ਪੂਰਾ ਸਹਿਯੋਗ ਦਿੰਦਾ ਹਾਂ। ਉਸ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਦਾ ਹਾਂ ਤਾਂ ਜੋ ਮੇਰਾ ਪੁੱਤਰ ਬਹੁਤ ਵੀ ਉੱਚੀਆਂ ਬੁਲੰਦੀਆਂ ਨੂੰ ਛੋਹ ਸਕੇ। ਉਨ੍ਹਾਂ ਆਖਿਆ ਕਿ ਇਹ ਤਾਂ ਹਾਲੇ ਪਹਿਲੀ ਪੌੜੀ ਹੈ। ਇਸ਼ਮੀਤ ਨੇ ਬਹੁਤ ਅੱਗੇ ਤੱਕ ਦਾ ਸਫ਼ਰ ਤੈਅ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜੇਕਰ ਬੱਚੇ ਖੇਡਾਂ ਵੱਲ ਆਉਣਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਾਡਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਜਵਾਨੀ ਬਚ ਸਕੇ।