ਕੋਲਕਾਤਾ: ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੱਗਭਗ ਇਕ ਸਾਲ ਤੱਕ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕਰਨ ਲਈ ਤਿਆਰ ਹਨ। ਸ਼ਮੀ ਬੁੱਧਵਾਰ ਤੋਂ ਮੱਧ ਪ੍ਰਦੇਸ਼ ਦੇ ਖਿਲਾਫ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਮੈਚ 'ਚ ਬੰਗਾਲ ਦੀ ਨੁਮਾਇੰਦਗੀ ਕਰਨਗੇ। ਆਸਟ੍ਰੇਲੀਆ ਖਿਲਾਫ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਚੰਗੀ ਖਬਰ ਹੈ।
🚨🚨
— Cricbuzz (@cricbuzz) November 12, 2024
Mohammed Shami all set to return to competitive cricket. The pacer will feature in Bengal's next #RanjiTrophy fixture against Madhya Pradesh. pic.twitter.com/a0SktUrDwN
NCA ਨੇ ਸ਼ਮੀ ਨੂੰ ਖੇਡਣ ਦੀ ਦਿੱਤੀ ਇਜਾਜ਼ਤ
ਨੈਸ਼ਨਲ ਕ੍ਰਿਕਟ ਅਕੈਡਮੀ (NCA) ਨੇ ਉਨ੍ਹਾਂ ਨੂੰ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਲੰਬੇ ਸਮੇਂ ਤੋਂ ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਵਾਪਸੀ ਤੈਅ ਮੰਨੀ ਜਾ ਰਹੀ ਸੀ ਪਰ ਐਨਸੀਏ ਤੋਂ ਫਿਟਨੈਸ ਸਰਟੀਫਿਕੇਟ ਮਿਲਣ ਵਿੱਚ ਦੇਰੀ ਕਾਰਨ ਉਹ ਪਹਿਲਾਂ ਹਿੱਸਾ ਨਹੀਂ ਲੈ ਸਕੇ ਸਨ। ਦਾਅਵਾ ਕੀਤਾ ਗਿਆ ਸੀ ਕਿ ਇਸ ਕਾਰਨ ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਲਈ ਭਾਰਤੀ ਟੀਮ 'ਚ ਨਹੀਂ ਚੁਣਿਆ ਗਿਆ ਸੀ।
MOHAMMAD SHAMI IS BACK...!!!!
— Johns. (@CricCrazyJohns) November 12, 2024
- Shami will be playing for Bengal tomorrow in Ranji Trophy. [RevSportz]
Great news for Team India ahead of Border Gavaskar Trophy & Champions Trophy. pic.twitter.com/XIpB0gDtf7
ਸ਼ਮੀ ਮੱਧ ਪ੍ਰਦੇਸ਼ ਦੇ ਖਿਲਾਫ ਖੇਡਣਗੇ ਰਣਜੀ ਮੈਚ
ਬੰਗਾਲ ਕ੍ਰਿਕਟ ਸੰਘ ਦੇ ਆਨਰੇਰੀ ਸਕੱਤਰ ਨਰੇਸ਼ ਓਝਾ ਨੇ ਇਕ ਬਿਆਨ 'ਚ ਕਿਹਾ, 'ਭਾਰਤੀ ਕ੍ਰਿਕਟ ਅਤੇ ਬੰਗਾਲ ਰਣਜੀ ਟਰਾਫੀ ਟੀਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੁੱਧਵਾਰ ਨੂੰ ਇੰਦੌਰ 'ਚ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਏਲੀਟ ਗਰੁੱਪ ਸੀ ਮੈਚ 'ਚ ਮੱਧ ਪ੍ਰਦੇਸ਼ ਦੇ ਖਿਲਾਫ ਬੰਗਾਲ ਲਈ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕਰਨਗੇ'।
ਬੰਗਾਲ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਕਰਨਗੇ ਅਗਵਾਈ
ਉਨ੍ਹਾਂ ਨੇ ਅੱਗੇ ਕਿਹਾ, 'ਸ਼ਮੀ, ਜੋ ਪਿਛਲੇ ਨਵੰਬਰ ਵਿੱਚ ਅਹਿਮਦਾਬਾਦ ਵਿੱਚ ਭਾਰਤ ਦੇ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਮੁਕਾਬਲੇਬਾਜ਼ੀ ਤੋਂ ਬਾਹਰ ਹੈ, ਮੱਧ ਪ੍ਰਦੇਸ਼ ਦੇ ਖਿਲਾਫ ਬੰਗਾਲ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ। ਸ਼ਮੀ ਦੇ ਬੰਗਾਲ ਦੀ ਟੀਮ 'ਚ ਸ਼ਾਮਲ ਹੋਣ ਨਾਲ ਨਾ ਸਿਰਫ ਵੱਡਾ ਹੁਲਾਰਾ ਹੋਵੇਗਾ ਸਗੋਂ ਪੂਰੀ ਟੀਮ ਦਾ ਮਨੋਬਲ ਵੀ ਵਧੇਗਾ, ਜਿਸ ਦਾ ਟੀਚਾ ਰਣਜੀ ਟਰਾਫੀ ਦੇ ਅਗਲੇ ਦੌਰ 'ਚ ਜਗ੍ਹਾ ਬਣਾਉਣਾ ਹੈ। ਬੰਗਾਲ, ਜੋ ਇਸ ਸਮੇਂ 4 ਮੈਚਾਂ ਵਿੱਚ 8 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ, ਉਸ ਨੇ ਕਰਨਾਟਕ ਵਿਰੁੱਧ ਆਪਣੇ ਆਖਰੀ ਮੈਚ ਵਿੱਚ 3 ਮਹੱਤਵਪੂਰਨ ਅੰਕ ਹਾਸਲ ਕੀਤੇ'।
🚨 SHAMI IS BACK...!!! 🚨
— Mufaddal Vohra (@mufaddal_vohra) November 12, 2024
- Mohammad Shami to make his return through Ranji Trophy match starting tomorrow. (TOI). pic.twitter.com/9HjbsU4Lnm
ਬੰਗਾਲ ਲਈ ਮੱਧ ਪ੍ਰਦੇਸ਼ ਖਿਲਾਫ ਮੈਚ ਮਹੱਤਵਪੂਰਨ
ਸ਼ਮੀ ਦੇ ਸ਼ਾਮਲ ਹੋਣ ਨਾਲ ਬੰਗਾਲ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਹੁਲਾਰਾ ਮਿਲੇਗਾ ਕਿਉਂਕਿ ਉਨ੍ਹਾਂ ਦੇ ਗੇਂਦਬਾਜ਼ ਆਕਾਸ਼ ਦੀਪ ਅਤੇ ਮੁਕੇਸ਼ ਕੁਮਾਰ ਇਸ ਸਮੇਂ ਭਾਰਤੀ ਟੀਮ ਦੇ ਨਾਲ ਆਸਟ੍ਰੇਲੀਆ 'ਚ ਹਨ। ਭਾਰਤ ਲਈ ਸ਼ਮੀ ਦੀ ਫਿਟਨੈੱਸ ਬਹੁਤ ਮਹੱਤਵਪੂਰਨ ਹੋਵੇਗੀ ਅਤੇ ਰਣਜੀ ਮੈਚ ਦੌਰਾਨ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ। ਰਣਜੀ ਟਰਾਫੀ 2024 'ਚ ਹੁਣ ਤੱਕ ਬੰਗਾਲ ਨੇ 4 ਮੈਚਾਂ 'ਚ 8 ਅੰਕ ਹਾਸਲ ਕੀਤੇ ਹਨ, ਜਦਕਿ ਮੱਧ ਪ੍ਰਦੇਸ਼ ਨੇ ਇੰਨੇ ਹੀ ਮੈਚਾਂ 'ਚ 10 ਅੰਕ ਹਾਸਲ ਕੀਤੇ ਹਨ।