ਪੁਲਿਸ ਨੇ ਕੋਰਟ ਕੰਪਲੈਕਸ ਪਾਰਕਿੰਗ ਦੀ ਕੀਤੀ ਜਾਂਚ, ਕੀਤੀ ਇਹ ਕਾਰਵਾਈ - ਕੋਰਟ ਕੰਪਲੈਕਸ
🎬 Watch Now: Feature Video
ਬਠਿੰਡਾ: ਸ਼ਹਿਰ ’ਚ ਕੋਰਟ ਕੰਪਲੈਕਸ ਵਿਚ ਤਿੰਨ ਥਾਣਿਆਂ ਦੀ ਫੋਰਸ ਤੇ ਡਾਗ ਸਕਾਡ ਨਾਲ ਲੈ ਕੇ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਜਾਂਚ ਕੀਤੀ ਗਈ । ਇਸ ਮੌਕੇ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਦੀ ਜਿੱਥੇ ਜਾਂਚ ਕੀਤੀ ਗਈ। ਉੱਥੇ ਹੀ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਲੋਕ ਤੋਂ ਖੜੇ ਵਹੀਕਲਾਂ ਨੂੰ ਚੁੱਕ ਕੇ ਪੁਲਿਸ ਵੱਲੋਂ ਲਿਜਾਇਆ ਗਿਆ। ਇਸ ਮੌਕੇ ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਉਨ੍ਹਾਂ ਵੱਲੋਂ ਨਾਕੇ ਲਗਾ ਕੇ ਜਿੱਥੇ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਡਾਗ ਸਕਾਡ ਨੂੰ ਲੈ ਕੇ ਕੋਰਟ ਕੰਪਲੈਕਸ ਵਿਚਲੀ ਪਾਰਕਿੰਗ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭੀੜਭਾੜ ਇਲਾਕਿਆਂ ਵਿੱਚ ਪੁਲਿਸ ਵੱਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।