ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸੂਫ਼ੀਆਨਾ ਏ ਸ਼ਾਮ ਵਿੱਚ ਪੁਲਿਸ ਨੇ ਲੋਕਾਂ ਨੂੰ ਭਜਾ ਭਜਾ ਕੁੱਟਿਆ ! - ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸੂਫ਼ੀਆਨਾ ਏ ਸ਼ਾਮ
🎬 Watch Now: Feature Video
ਫਰੀਦਕੋਟ ਵਿਖੇ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਪ੍ਰਸ਼ਾਸ਼ਨ ਦੇ ਕਥਿਤ ਮਾੜੇ ਪ੍ਰਬੰਧਾਂ ਦੇ ਚਲਦੇ ਲੋਕਾਂ ਨੂੰ ਪੁਲਿਸ ਦੀਆਂ ਡਾਂਗਾਂ ਪਈਆਂ। ਇਸ ਦੌਰਾਨ ਪੁਲਿਸ ਦੀ ਟੀਮਾਂ ਨੇ ਲੋਕਾਂ ਨੂੰ ਭਜਾ ਭਜਾ ਕੇ ਡਾਂਗਾਂ ਮਾਰੀਆਂ। ਦੱਸ ਦਈਏ ਕਿ ਸ਼ੇਖ ਫਰੀਦ ਆਗਮਨ ਪੁਰਬ ਦੇ ਚੌਥੇ ਦਿਨ ਰਾਤ ਸਮੇਂ ਸੂਫ਼ੀਆਨਾ ਸ਼ਾਮ ਮੌਕੇ ਪ੍ਰਸ਼ਾਸ਼ਨ ਵੱਲੋਂ ਬਿਨਾਂ ਕੋਈ ਪਹਿਲਾਂ ਜਾਣਕਾਰੀ ਦਿੱਤੇ। ਲੋਕਾਂ ਦੀ ਭੀੜ ਸਮੇਂ ਪੁਰਾ ਮੇਲਾ ਬੰਦ ਕਰ ਦਿੱਤਾ। ਇਸ ਦੌਰਾਨ ਸੂਫ਼ੀਆਨਾ ਏ ਸ਼ਾਮ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਵਿਚ ਸਿਰਫ ਚੁਣਿੰਦਾ ਲੋਕਾਂ ਦੀ ਸ਼ਮੂਲੀਅਤ ਕਾਰਨ ਦੂਰ ਦੁਰਾਡੇ ਤੋਂ ਮੇਲਾ ਵੇਖਣ ਆਏ ਲੋਕਾਂ ਨੂੰ ਪੁਲਿਸ ਦੀ ਸਖਤੀ ਦਾ ਸ਼ਿਕਾਰ ਹੋਣਾ ਪਿਆ। ਇਸ ਸਬੰਧੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਲੋਕਾਂ ਨੇ ਫਰੀਦਕੋਟ ਪ੍ਰਸ਼ਾਸ਼ਨ ਦੀ ਮਾੜੀ ਕਾਰਗੁਜਾਰੀ ਉੱਤੇ ਸਵਾਲ ਵੀ ਚੁੱਕੇ।