8 ਕਿਲੋ ਹੈਰੋਇਨ, 1 ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਨਾਲ ਮੁਲਜ਼ਮ ਕਾਬੂ - ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਖਿਲਾਫ
🎬 Watch Now: Feature Video
ਪਟਿਆਲਾ: ਸੂਬੇ ਭਰ ’ਚ ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 8 ਕਿਲੋਂ 207 ਗ੍ਰਾਮ ਹੈਰੋਇਨ, 1 ਨਾਜਾਇਜ਼ ਪਿਸਤੌਲ ਅਤੇ 33 ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਹੈ। ਮਾਮਲੇ ਸਬੰਧੀ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪਿੰਡ ਬੂਟਾ ਸਿੰਘ ਵਾਲਾ ਚ ਇੱਕ ਸੂਹੇ ਦੀ ਸਫਾਈ ਦੌਰਾਨ ਇੱਕ ਥੈਲਾ ਮਿਲਿਆ ਸੀ ਚ ਨਸ਼ੀਲਾ ਪਾਊਡਰ ਮਿਲਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਥੈਲੇ ਨੂੰ ਕਬਜ਼ੇ ਚ ਲਿਆ ਨਾਲ ਹੀ ਇੱਕ ਵਿਅਕਤੀ ਨੂੰ ਕਾਬੂ ਵੀ ਕੀਤਾ ਗਿਆ। ਜਾਂਚ ਦੌਰਾਨ ਉਨ੍ਹਾਂ ਨੂੰ ਥੈਲੇ ਚੋਂ 8 ਕਿਲੋਂ 207 ਗ੍ਰਾਮ ਦੀ ਹੈਰੋਇਨ 1 ਪਿਸਤੌਲ ਅਤੇ ਜਿੰਦਾ ਰੌਂਦ ਬਰਾਮਦ ਹੋਏ। ਕਾਬੂ ਕੀਤੇ ਗਏ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਫਿਲਹਾਲ ਉਨ੍ਹਾਂ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।