ਫਗਵਾੜਾ ਪੁਲਿਸ ਨੇ ਭਗੌੜਾ ਕੀਤਾ ਗ੍ਰਿਫ਼ਤਾਰ - ਪੈਸੇ ਲੈ ਕੇ ਭੱਜਣ ਦਾ ਮਾਮਲਾ
🎬 Watch Now: Feature Video
ਜਲੰਧਰ: ਥਾਣਾ ਫਗਵਾੜਾ ਦੀ ਪੁਲਿਸ (Phagwara police station) ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਕਿ 6 ਮਹੀਨਿਆਂ ਤੋਂ ਇੱਕ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ (arrested) ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਉੱਤੇ ਵੈਸਟਰਨ ਯੂਨੀਅਨ (Western Union) ਦੇ ਪੈਸੇ ਲੈ ਕੇ ਭੱਜਣ ਦਾ ਮਾਮਲਾ ਦਰਜ ਹੋਇਆ ਸੀ। ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 12ਵੇਂ ਮਹੀਨੇ ਵੈਸਟਰਨ ਯੂਨੀਅਨ ਵੱਲੋਂ ਜਤਿੰਦਰ ਜੋਸ਼ੀ ਪੁੱਤਰ ਸ਼ਾਮ ਗੋਪਾਲ ਵਾਸੀ ਸ਼ਹੀਦ ਭਗਤ ਸਿੰਘ ਨੇ ਦੱਸਿਆ ਕਿ ਵੈਸਟਰਨ ਯੂਨੀਅਨ ਦਾ ਪੈਸੇ ਦਾ ਹਿਸਾਬ ਕਿਤਾਬ ਰੱਖਣ ਵਾਲਾ ਸੁਰਿੰਦਰ ਸਿੰਘ ਸੋਨੀ ਜੋ ਕਿ ਕੰਪਨੀ ਦੇ 10 ਲੱਖ ਰੁਪਏ ਲੈ ਕੇ ਭੱਜ ਗਿਆ ਹੈ।