ਪਟਿਆਲਾ 'ਚ ਹੋਏ ਹਿੰਦੂ ਸਿੱਖਾਂ ਝਗੜੇ ਸਬੰਧੀ ਹਿੰਦੂ ਸੰਗਠਨਾਂ ਨੇ ਦਿੱਤਾ ਮੰਗ ਪੱਤਰ - ਹਿੰਦੂ ਸੰਗਠਨਾਂ ਵਲੋਂ ਇਕ ਮੰਗ ਪੱਤਰ
🎬 Watch Now: Feature Video
ਸ਼੍ਰੀ ਫਤਿਹਗੜ੍ਹ ਸਾਹਿਬ: ਪਟਿਆਲਾ ਦੇ ਕਾਲੀ ਦੇਵੀ ਮੰਦਰ ਨੇੜੇ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਥਰਾਅ ਕਰਨ ਤੇ ਮਾਤਾ ਦੇ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਕਥਿਤ ਇੱਕ ਨਿਹੰਗ ਸਿੰਘ ਦੇ ਖ਼ਿਲਾਫ਼ ਫਤਿਹਗੜ੍ਹ ਸਾਹਿਬ ਵਿੱਖੇ ਹਿੰਦੂ ਸੰਗਠਨਾਂ ਵਲੋਂ ਇਕ ਮੰਗ ਪੱਤਰ ਡੀਜੀਪੀ ਪੰਜਾਬ ਦੇ ਨਾਮ ਡੀਐੱਸਪੀ ਯੂਸੀ ਚਾਵਲਾ ਨੂੰ ਸੌਂਪਿਆ ਗਿਆ। ਜਿਸ ’ਚ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਇੰਚਾਰਜ ਨਿਤਿਨ ਸੂਦ,ਆਰਐੱਸਐੱਸ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਸ਼ ਵਰਮਾ, ਨੀਰਜ ਸੂਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਿਹੰਗ ਬਣ ਕੇ ਘੁੰਮ ਰਹੇ ਵਿਅਕਤੀ ਨੇ ਮਾਤਾ ਦੁਰਗਾ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਸ਼ਬਦ ਕਹੇ ਹਨ। ਇਸ ਨਾਲ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਿਸ ਦੇ ਖ਼ਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਜੇਕਰ ਉਕਤ ਵਿਅਕਤੀ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਉਹ ਰੋਸ ਪ੍ਰਦਰਸ਼ਨ ਕਰਨਗੇ।