ਪਟਿਆਲਾ: ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੇ ਹੁਣ ਤੱਕ ਲਗਾਏ 80 ਹਜ਼ਾਰ ਬੂਟੇ
🎬 Watch Now: Feature Video
ਪਟਿਆਲਾ: ਸ਼ਹਿਰ ਦੇ ਸਮਾਜ ਸੇਵੀ ਅਤੇ ਗਰੀਨ ਮੈਨ ਦਾ ਅਵਾਰਡ ਨਾਲ ਨਿਵਾਜੇ ਜਾਣ ਵਾਲੇ ਭਗਵਾਨ ਦਾਸ ਨੇ ਸਾਲ 2020 ਦੇ ਸਾਉਣ ਮਹੀਨੇ ਵਿੱਚ 1500 ਬੂਟੇ ਲਗਾ ਕੇ ਆਪਣੇ 80 ਹਜ਼ਾਰ ਬੂਟਿਆਂ ਦੀ ਗਿਣਤੀ ਨੂੰ ਪੂਰਾ ਕੀਤਾ ਹੈ। ਭਗਵਾਨ ਦਾਸ ਜੁਨੇਜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ 1979 ਤੋਂ ਲਗਾਤਾਰ ਬੂਟੇ ਲਗਾਉਂਦੇ ਆ ਰਹੇ ਹਨ ਅਤੇ ਇਨ੍ਹਾਂ ਬੂਟਿਆ ਦੀ ਦੇਖਭਾਲ ਵੀ ਖੁਦ ਹੀ ਕਰਦੇ ਹਨ। ਇਸ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਗਰੀਨ ਮੈਨ ਦੇ ਅਵਾਰਡ ਨਾਲ ਨਿਵਾਜਿਆ ਗਿਆ ਸੀ। ਭਗਵਾਨ ਦਾਸ ਜੁਨੇਜਾ ਨੇ ਕਿਹਾ ਕੀ ਹੋਰ ਵੀ ਕਈ ਸਮਾਜ ਸੇਵੀ ਇਨ੍ਹਾਂ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਦਾਸ ਨੇ ਕਿਹਾ ਕਿ ਇੱਕ ਬੂਟੇ ਤੋਂ ਮਿਲਣ ਵਾਲੀ ਆਕਸੀਜਨ ਦੀ ਕੀਮਤ ਉਸ ਵੇਲੇ ਪਤਾ ਲੱਗਦੀ ਹੈ, ਜਦੋਂ ਹਸਪਤਾਲ ਵਿੱਚ ਜਾ ਕੇ ਆਕਸੀਜਨ ਦਾ ਬਿੱਲ ਭਰਨਾ ਪੈਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਕਿ ਤੰਦਰੁਸਤ ਰਿਹਾ ਜਾ ਸਕੇ।