ਪ੍ਰਤਾਪ ਬਾਜਵਾ ਦੀ CM ਮਾਨ ਨੂੰ ਸਿੱਧੀ ਧਮਕੀ ! - ਕਾਂਗਰਸ ਪਾਰਟੀ ਨੇ CM ਮਾਨ ਤੋਂ ਮੀਟਿੰਗ ਲਈ ਸਮਾਂ ਮੰਗਿਆ
🎬 Watch Now: Feature Video

ਚੰਡੀਗੜ੍ਹ: ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕਾਂਗਰਸੀਆਂ ਦੇ ਧਰਨੇ ਨੂੰ ਲੈ ਕੇ ਹੰਗਾਮਾ ਹੋਇਆ। ਜਿਸ ਤੋਂ ਬਾਅਦ ਪ੍ਰਤਾਬ ਬਾਜਵਾ ਨੇ CM ਮਾਨ ਨੂੰ ਧਮਕੀ ਦਿੱਤੀ ਹੈ, ਉਨ੍ਹਾਂ CM ਮਾਨ ਨੂੰ ਸੰਬੋਧਨ ਹੋ ਕੇ ਕਿਹਾ ਕਿ "ਤੈਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਉਹ ਟਾਇਮ ਦੂਰ ਨਹੀਂ ਹੈ ਜੋ ਇਕ- ਇਕ ਚੀਜ਼ ਤੂੰ ਸਾਡੇ ਨਾਲ ਕਰ ਰਿਹਾ ਹੈ, ਇਹ ਸਾਡੇ ਦਿਲ 'ਤੇ ਲਿਖੀ ਗਈ ਹੈ, ਇਸ ਦੀ ਕੀਮਤ ਤੈਨੂੰ 'ਤੇ ਤੇਰੀ ਜਮਾਤ ਨੂੰ ਭੁਗਤਨੀ ਪਵੇਗੀ।" ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ CM ਮਾਨ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ ਪਰ ਉਹ ਮੀਟਿੰਗ ਲਈ ਰਾਜ਼ੀ ਨਹੀਂ ਹੋੇਏ।ਜਿਸ ਤੋਂ ਬਾਅਦ ਉਨ੍ਹਾਂ ਮਾਨ ਦੀ ਕੋਠੀ ਅੰਦਰ ਧਰਨਾ ਲਗਾ ਦਿੱਤਾ।
Last Updated : Jun 9, 2022, 7:46 PM IST