ਦਰਿਆ ਦੇ ਪਾਣੀ ਕਾਰਨ ਡੁੱਬੀ ਝੋਨੇ ਦੀ ਫਸਲ, ਕਿਸਾਨਾਂ ਵੱਲੋ ਮੁਆਵਜੇ ਦੀ ਮੰਗ - ਹਜਾਰਾਂ ਏਕੜ ਝੋਨੇ ਦੀ ਫਸਲ ਡੁਬ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16183589-thumbnail-3x2-plk.jpg)
ਤਰਨਤਾਰਨ ਵਿੱਚ ਦਰਿਆ ਦੇ ਪਾਣੀ ਨਾਲ ਕਿਸਾਨਾਂ ਵੱਲੋਂ ਲਗਾਈ ਹੋਈ ਹਜਾਰਾਂ ਏਕੜ ਝੋਨੇ ਦੀ ਫਸਲ ਡੁੱਬ ਗਈ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਵਿੱਚ ਲਗਾਤਾਰ ਮਹੌਲੇਧਾਰ ਮੀਂਹ ਨੇ ਜਿਥੇ ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ਦੇ ਨੇੜੇ ਪੈਂਦੇ ਸ਼ਹਿਰਾਂ ਕਸਬਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਉਥੇ ਹੀ ਇਹ ਪਾਣੀ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਜਿੱਥੇ ਬਿਆਸ ਦਰਿਆ ਵਹਿੰਦਾ ਹੈ ਉੱਥੇ ਆਪਣਾ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਲਗਾਈ ਹਜਾਰਾਂ ਏਕੜ ਝੋਨੇ ਦੀ ਫਸਲ ਡੁਬ ਗਈ। ਜਿਨ੍ਹਾਂ ਵਿੱਚ ਹਲਕਾ ਖਡੂਰ ਸਾਹਿਬ ਦੇ ਪਿੰਡ ਮੁੰਡਾਪਿੰਡ, ਗੁੱਜਰਪੁਰਾ, ਘੜਕਾਂ ਕਰਮੂੰਵਾਲਾ,ਧੁੰਨ ਢਾਏ ਵਾਲਾ,ਚੰਬਾ ਕਲਾਂ,ਕੰਬੋ ਢਾਏ ਵਾਲਾ ਆਦਿ ਸ਼ਾਮਿਲ ਹਨ। ਕਿਸਾਨਾ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।