ਬੇਰੁਜ਼ਗਾਰਾਂ ਦਾ ਗੁਪਤ ਐਕਸ਼ਨ: ਦੇਰ ਰਾਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਗਾਇਆ ਧਰਨਾ - ਗੁਰਮੀਤ ਸਿੰਘ ਮੀਤ ਹੇਅਰ
🎬 Watch Now: Feature Video

ਬਰਨਾਲਾ: ਦੇਰ ਰਾਤ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਵੱਲੋਂ ਗੁਪਤ ਤਰੀਕੇ ਨਾਲ ਅਚਾਨਕ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਅੱਗੇ ਹੱਲਾਬੋਲ ਦਿੱਤਾ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤੋਂ ਹੀ ਸਿੱਖਿਆ ਮੰਤਰੀ ਦੀ ਕੋਠੀ ਦੇ ਚਾਰੇ ਤਰਫ ਦੀ ਬੈਰਿਕੇਡਿੰਗ ਕੀਤੀ ਹੋਈ ਹੈ।ਮਾਸਟਰ ਕੇਡਰ 4161 ਪੋਸਟਾਂ ਦੀ ਭਰਤੀ ਵਿੱਚ ਓਵਰਏਜ ਉਮਰ ਹੱਦ ਨਿਕਲ ਜਾਣ ਉੱਤੇ ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਵੱਲੋਂ ਮਰਨ ਵਰਤ ਸ਼ੁਰੂ ਕਰਦਿਆਂ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ।