ਡਾਕਘਰ ਦੀ ਥਾਂ ਬਦਲੀ ਨੂੰ ਲੈਕੇ ਲੋਕਾਂ ਵਿੱਚ ਰੋਸ, ਸਰਕਾਰ ਖ਼ਿਲਾਫ਼ ਸਥਾਨਕਵਾਸੀਆਂ ਨੇ ਕੀਤਾ ਪ੍ਰਦਰਸ਼ਨ - ਫੈਸਲੇ ਨੂੰ ਬਦਲਣ ਦੀ ਮੰਗ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16667394-203-16667394-1665984188663.jpg)
ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਨਾਲ ਮੌਜੂਦ ਡਾਕ ਘਰ (Post Office) ਨੂੰ ਸਰਕਾਰ ਵਲੋਂ ਬੰਦ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਜਿਥੇ ਡਾਕ ਘਰ ਦੇ ਕਾਮਿਆਂ ਵਿੱਚ ਰੋਸ ਪਾਇਆ ਜਾ ਰਿਹਾ ਉਥੇ ਹੀ ਰੋਜ਼ਾਨਾ ਕੰਮ ਕਰਵਾਉਣ ਲਈ ਆਉਂਦੇ ਆਮ ਲੋਕਾਂ ਵਿੱਚ ਵੀ ਸਰਕਾਰ ਦੇ ਇਸ ਫੈਸਲੇ ਪ੍ਰਤੀ ਗੁੱਸੇ ਦੀ ਲਹਿਰ ਹੈ। ਡਾਕਘਰ ਬਾਹਰ ਆਮ ਲੋਕਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੋਂ ਫੈਸਲੇ ਨੂੰ ਤੁਰੰਤ ਬਦਲਣ ਦੀ ਮੰਗ (Request to change the decision) ਕੀਤੀ ਹੈ । ਗੱਲਬਾਤ ਦੌਰਾਨ ਆਮ ਲੋਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਜਿ਼ੰਦਗੀ ਵਿੱਚ ਅਨੇਕਾਂ ਹੀ ਕੰਮ ਕਰਵਾਉਣ ਲਈ ਇਸ ਡਾਕ ਘਰ (Post Office) ਵਿੱਚ ਆਉਂਦੇ ਨੇ ਪਰ ਹੁਣ ਸਰਕਾਰ ਵਲੋਂ ਇਸਨੂੰ ਬੰਦ ਕਰਕੇ ਇਸਦਾ ਸਾਰਾ ਕੰਮ ਜਲੰਧਰ ਲਿਜਾਇਆ ਜਾ ਰਿਹਾ ਜਿਸ ਕਾਰਨ ਡਾਕਘਰ ਵਿੱਚ ਕੰਮ ਕਰਵਾਉਣ ਲਈ ਆਉਂਦੇ ਆਮ ਲੋਕਾਂ ਨੂੰ ਵੱਡੇ ਪੱਧਰ ਉੱਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।