ਜਲਦ ਡਿੱਗਣਗੇ ਪਿਆਜ਼ ਦੇ ਭਾਅ
🎬 Watch Now: Feature Video
ਪੰਜਾਬ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਤੇ ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਪ੍ਰਭਾਵਿਤ ਹੋਇਆ ਪਿਆ ਹੈ ਪਰ ਥੋਕ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਪ੍ਰਚੂਨ ਦੇ ਮੁਕਾਬਲੇ ਕਾਫੀ ਘੱਟ ਦੱਸੀਆਂ ਜਾ ਰਹੀਆਂ ਹਨ। ਜਲੰਧਰ ਸਬਜ਼ੀ ਮੰਡੀ ਵਿੱਚ ਥੋਕ ਵਿਕਰੇਤਾਵਾਂ ਮੁਤਾਬਕ ਉਨ੍ਹਾਂ ਕੋਲ ਪੱਚੀ ਰੁਪਏ ਤੋਂ ਲੈ ਕੇ 65 ਰਪਏ ਪ੍ਰਤੀ ਕਿੱਲੋ ਤੱਕ ਦਾ ਪਿਆਜ਼ ਮੌਜੂਦ ਹੈ। ਪਿਆਜ਼ ਦੇ ਥੋਕ ਵਿਕਰੇਤਾਵਾਂ ਨੇ ਵੀ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ ਕਿ ਰੇਹੜੀਆਂ ਵਾਲੇ ਦੁੱਗਣੇ ਰੇਟਾਂ 'ਤੇ ਪਿਆਜ਼ ਵੇਚ ਕੇ ਲੋਕਾਂ ਤੋਂ ਮੋਟੀ ਕਮਾਈ ਕਰ ਰਹੇ ਹਨ। ਥੋਕ ਵਿਕਰੇਤਾਵਾਂ ਦੇ ਦੱਸਣ ਮੁਤਾਬਕ ਅਗਲੇ ਮਹੀਨੇ ਤੋਂ ਬਾਅਦ ਹੀ ਲੋਕਾਂ ਨੂੰ ਸਸਤਾ ਪਿਆਜ਼ ਖਾਣ ਨੂੰ ਮਿਲ ਸਕਦਾ ਹੈ ਕਿਉਂਕਿ ਜਨਵਰੀ ਮਹੀਨੇ ਤੋਂ ਬਾਅਦ ਪਿਆਜ਼ ਦੀ ਲੋਕਲ ਆਮਦ ਸ਼ੁਰੂ ਹੋ ਜਾਣੀ ਹੈ। ਫਿਲਹਾਲ ਸਾਰਾ ਪਿਆਜ਼ ਅਫਗਾਨਿਸਤਾਨ ਅਤੇ ਤੁਰਕੀ ਤੋਂ ਆ ਰਿਹਾ ਹੈ।