ਪਾਕਿਸਤਾਨ ਨਾਲ ਵਪਾਰ ਖੁੱਲ੍ਹ ਜਾਵੇ ਤਾਂ ਲੋਕਾਂ ਨੂੰ ਪਿਆਜ਼ ਮਿਲੇਗਾ ਸਸਤਾ: ਵਪਾਰੀ - amritsar latest news
🎬 Watch Now: Feature Video
ਅੰਮ੍ਰਿਤਸਰ: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਵਧਣ ਨਾਲ ਪਿਆਜ਼ ਖਰੀਦਣਾ ਆਮ ਬੰਦੇ ਦੇ ਵਸ ਦੀ ਗੱਲ ਨਹੀ ਰਹੀ। ਕੀਮਤਾਂ ਵਧਣ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਪਿਆਜ਼ ਦੇ ਰੇਟ ਆਮ ਲੋਕਾਂ ਨੂੰ ਰਵਾ ਰਹੇ ਹਨ। ਅੰਮ੍ਰਿਤਸਰ ਮੰਡੀ ਵਿੱਚ ਪਿਆਜ਼ 70 ਤੋਂ 80 ਰੁਪਏ ਕਿਲੋਂ ਤੱਕ ਵਿਕ ਰਿਹਾ ਹੈ। ਪੰਜਾਬ ਵਿੱਚ ਪਿਆਜ਼ ਅਫਗਾਨਿਸਤਾਨ ਤੇ ਨਾਸਿਕ ਤੋਂ ਮੰਗਵਾਇਆ ਜਾ ਰਿਹਾ ਹੈ ਤਾਂਕਿ ਪਿਆਜ਼ ਦੀਆਂ ਕੀਮਤਾਂ ਵਿੱਚ ਕੁਝ ਕਾਬੂ ਪਾਇਆ ਜਾ ਸਕੇ। ਅੰਮ੍ਰਿਤਸਰ ਦੀ ਮੰਡੀ ਵਿੱਚ ਅਫਗਾਨਿਸਤਾਨ ਤੋਂ ਮੰਗਵਾਇਆ ਪਿਆਜ਼ ਥੋਕ ਵਿੱਚ 35 ਤੋਂ 40 ਰੁਪਏ ਪੈ ਰਿਹਾ ਹੈ ਅਤੇ ਭਾਰਤ ਦਾ ਪਿਆਜ਼ ਥੋਕ ਵਿੱਚ 40 ਤੋਂ 50 ਰੁਪਏ ਪੈ ਰਿਹਾ ਹੈ ਪਰ ਉਥੇ ਹੀ ਪਿਆਜ਼ ਪਰਚੂਨ ਵਿੱਚ 70 ਤੋਂ 80 ਰੁਪਏ ਕਿਲੋਂ ਵਿਕ ਰਿਹਾ ਹੈ। ਉਥੇ ਹੀ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਪਾਕਿਸਤਾਨ ਦੇ ਨਾਲ ਵਪਾਰ ਖੁਲ੍ਹ ਜਾਂਦਾ ਹੈ ਤਾਂ ਪਿਆਜ਼ ਲੋਕਾਂ ਨੂੰ ਸਸਤਾ ਮਿਲ ਸਕਦਾ ਹੈ।