ਦਰਦਨਾਕ ਸੜਕ ਹਾਦਸਾ, ਕੈਂਟਰ ਚਾਲਕ ਦੀ ਮੌਕੇ ਉੱਤੇ ਹੋਈ ਮੌਤ - accident near Panam village
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16612473-806-16612473-1665473375847.jpg)
ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਰੋਡ (Chandigarh Road) ਉੱਤੇ ਪਿੰਡ ਪਨਾਮ ਲਾਗੇ ਅੱਜ ਤੜਕੇ ਇਕ ਸਰੀਏ ਨਾਲ ਭਰੇ ਕੈਂਟਰ ਦੇ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾਉਣ ਤੋਂ ਕੈਂਟਰ ਚਾਲਕ ਦੀ ਦਰਦਨਾਕ ਮੌਤ (painful death of the canter driver) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਹਾਦਸੇ ਦਾ ਸ਼ਿਕਾਰ ਹੋਇਆ ਕੈਂਟਰ ਸਰੀਏ ਨਾਲ ਭਰਿਆਂ ਹੋਈਆਂ ਸੀ ਅਤੇ ਚੰਡੀਗੜ੍ਹ ਵਾਲੀ ਸਾਈਡ ਤੋਂ ਜੰਮੂ ਵੱਲ ਜਾ ਰਿਹਾ ਸੀ। ਜਦੋਂ ਇਹ ਕੈਂਟਰ ਉਕਤ ਸਥਾਨ ਉੱਤੇ ਪੁੱਜਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕੈਂਟਰ ਚਕਨਾਚੂਰ (Canter shattered) ਹੋ ਗਿਆ ਅਤੇ ਚਾਲਕ ਵੀ ਕੈਂਟਰ ਦੇ ਵਿਚ ਹੀ ਫਸ ਗਿਆ ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਘਟਨਾ ਸਥਾਨ ਉੱਤੇ ਪਹੁੰਚ ਕੇ ਕੈਂਟਰ ਵਿਚੋਂ ਮ੍ਰਿਤਕ ਦੀ ਲਾਸ਼ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਲਾਸ਼ ਕੈਂਟਰ ਵਿਚ ਇਨ੍ਹੀਂ ਬੁਰੀ ਤਰ੍ਹਾਂ ਫਸੀ ਹੋਈ ਸੀ ਕਿ ਲਾਸ਼ ਕੱਢਣ ਨੂੰ ਕਈ ਘੰਟੇ ਲੱਗ ਗਏ।