ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ 'ਚ ਹੁਣ ਨਹੀਂ ਹੋਵੇਗਾ ਆਯੁਸ਼ਮਾਨ ਸਕੀਮ ਦੇ ਅਧੀਨ ਮਰੀਜ਼ਾਂ ਦਾ ਇਲਾਜ - ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ 'ਚ ਹੁਣ ਨਹੀਂ ਹੋਵੇਗਾ ਆਯੁਸ਼ਮਾਨ ਸਕੀਮ ਦੇ ਅਧੀਨ ਮਰੀਜ਼ਾਂ ਦਾ ਇਲਾਜ
🎬 Watch Now: Feature Video
ਜਲੰਧਰ: ਜਲੰਧਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਜਲੰਧਰ ਵਿਖੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵੱਲੋਂ ਪਿਛਲੀ 29 ਦਸੰਬਰ ਤੋਂ ਸਰਕਾਰ ਦੀ ਆਯੁਸ਼ਮਾਨ ਸਕੀਮ ਦੇ ਅਧੀਨ ਮਰੀਜ਼ਾਂ ਦੇ ਹੋਣ ਵਾਲੇ ਇਲਾਜ ਦਾ ਬਕਾਇਆ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 700 ਹਸਪਤਾਲ ਇਸ ਸਕੀਮ ਦੇ ਅਧੀਨ ਲੋਕਾਂ ਦਾ ਇਲਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਲਗਾਤਾਰ ਇਸ ਪੇਮੈਂਟ ਬਾਰੇ ਉਹ ਟਾਲਮਟੋਲ ਕੀਤੀ ਜਾ ਰਹੀ ਹੈ। ਪਰਮਜੀਤ ਮਾਨ ਮੁਤਾਬਿਕ ਪ੍ਰਾਈਵੇਟ ਹਸਪਤਾਲਾਂ ਦਾ ਕਰੀਬ 250 ਕਰੋੜ ਰੁਪਿਆ ਸਰਕਾਰ ਕੋਲ ਬਕਾਇਆ ਹੈ, ਜੋ ਸਰਕਾਰ ਵੱਲੋਂ ਅਦਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਲਗਾਤਾਰ ਉਨ੍ਹਾਂ ਦੀ ਮੀਟਿੰਗ ਹੋ ਰਹੀ ਹੈ ਪਰ ਸਰਕਾਰ ਵੱਲੋਂ 10-15 ਦਿਨ ਦਾ ਲਾਰਾ ਹਰ ਵਾਰ ਲਗਾ ਦਿੱਤਾ ਜਾਂਦਾ ਹੈ। ਡਾ. ਮਾਨ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਨਾ ਮਿਲਣ ਕਰਕੇ ਹਸਪਤਾਲ ਦੇ ਮਾਲਕ ਆਪਣੇ ਸਟਾਫ ਦੀ ਤਨਖਾਹ ਅਤੇ ਬਿਜਲੀ ਦੇ ਬਿੱਲ ਤੱਕ ਦੇਣ ਨੂੰ ਬੇਜ਼ਾਰ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਮਰੀਜ਼ਾਂ ਦਾ ਇਲਾਜ ਸੰਭਵ ਨਹੀਂ ਅਤੇ ਸੋਮਵਾਰ ਤੋਂ ਆਯੁਸ਼ਮਾਨ ਸਕੀਮ ਵਾਲੀ ਕਿਸੇ ਵੀ ਮਰੀਜ਼ ਦਾ ਇਲਾਜ ਹਸਪਤਾਲਾਂ ਵੱਲੋਂ ਨਹੀਂ ਕੀਤਾ ਜਾਏਗਾ।
TAGGED:
700 ਹਸਪਤਾਲ ਇਸ ਸਕੀਮ