ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ 26ਵਾਂ ਪੈਦਲ ਨਗਰ ਕੀਰਤਨ ਸਜਾਇਆ ਗਿਆ - ਗੁਰਦਵਾਰਾ ਦੀਨਾ ਸਾਹਿਬ ਲਈ ਰਵਾਨਾ ਹੋਵੇਗਾ
🎬 Watch Now: Feature Video
ਲੁਧਿਆਣਾ: ਸਰਬੰਸਦਾਨੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ 26ਵਾਂ ਦਸਮੇਸ਼ ਪੈਦਲ ਅਲੌਕਿਕ ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਕੱਢਿਆ ਗਿਆ। ਇਹ ਨਗਰ ਕੀਰਤਨ 21 ਦਸੰਬਰ ਤੋਂ ਤਖ਼ਤ ਕੇਸਗੜ ਦੇ ਕਿਲ੍ਹਾ ਅਨੰਦਗੜ੍ਹ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਗਰਾਓਂ ਦੇ ਪਿੰਡ ਲੰਮੇਂ ਜੱਟਪੁਰਾ ਪਹੁੰਚਿਆ। ਇਥੇ 1 ਰਾਤ ਦਾ ਵਿਸ਼ਰਾਮ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਵਿੱਚ ਫੁੱਲਾਂ ਦੀ ਪਾਲਕੀ ਵਿੱਚ ਸਜਾਈਆ ਗੁਰੂ ਸਾਹਿਬ ਦਾ ਸਰੂਪ ਤੇ ਪੰਜ ਪਿਆਰਿਆਂ 'ਤੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਵਿੱਚ ਗੁਰਦੁਆਰਾ ਮੇਹਦੀਆਣਾ ਸਾਹਿਬ ਸ਼ਾਮ ਪਹੁੰਚਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਸਤਨਾਮ ਵਾਹਿਗੁਰੂ ਦਾ ਜਾਪੁ ਕਰਦੀਆਂ ਚਲ ਰਹੀਆਂ ਸਨ। ਜਿਥੇ ਹੁਣ 21 ਦਿਨ ਵਿਸ਼ਰਾਮ ਤੋਂ ਬਾਅਦ ਇਹ ਨਗਰ ਕੀਰਤਨ ਆਪਣੇ ਆਖ਼ਿਰੀ ਪੜਾਅ ਤਖ਼ਤੂਪੁਰਾ ਸਾਹਿਬ ਤੋਂ ਹੁੰਦਾ ਹੋਇਆ ਗੁਰਦਵਾਰਾ ਦੀਨਾ ਸਾਹਿਬ ਲਈ ਰਵਾਨਾ ਹੋਵੇਗਾ।
Last Updated : Jan 7, 2021, 6:13 PM IST