ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ - ਮੋਟਰਸਾਈਕਲ ਸਵਾਰ ਦੀ ਮੌਤ
🎬 Watch Now: Feature Video
ਹੁਸ਼ਿਆਰਪੁਰ: ਮੁਕੇਰੀਆਂ ‘ਚ ਇੱਕ ਸਕੂਲ ਵੈਨ (School van) ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ (Death) ਹੋ ਗਈ ਹੈ। ਇਸ ਹਾਦਸੇ ਵਿੱਚ ਸਕੂਲ ਵੈਨ (School van) ਵਿੱਚ ਬੈਠੇ ਸਕੂਲੀ ਬੱਚੇ ਬਿਲਕੁਲ ਠੀਕ ਹਨ। ਘਟਨਾ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਇੱਕ ਕੱਟ ਹੈ, ਜਿੱਥੇ ਅਕਸਰ ਸਕੂਲ ਵੈਨਾਂ ਅਤੇ ਹੋਰ ਕਾਰਾਂ ਵਾਲੇ ਸ਼ਾਟ ਕੱਟ ਦੇ ਲਈ ਵਰਦੇ ਹਨ, ਪਰ ਉਨ੍ਹਾਂ ਦੇ ਘਾਟ ਕੱਟ ਦੇ ਚੱਕਰ ਵਿੱਚ ਇੱਥੇ ਅਕਸਰ ਹੀ ਸੜਕ ਹਾਦਸੇ (Road accidents) ਹੁੰਦੇ ਹਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।