ETV Bharat / state

ਪੰਜਾਬ ਕਾਂਗਰਸ ਨੇ AAP ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ, ਖੰਨਾ 'ਚ EVM ਤੋੜਨ ਦੀ ਘਟਨਾ ਨੂੰ ਲੈ ਕੇ ਵਧਿਆ ਵਿਵਾਦ - EVM BREAKING INCIDENT IN KHANNA

ਖੰਨਾ ਨਗਰ ਕੌਂਸਲ 'ਚ ਉਪ ਚੋਣ ਦੌਰਾਨ ਈਵੀਐਮ ਤੋੜਨ ਦੀ ਘਟਨਾ ਨੂੰ ਲੈਕੇ ਕਾਂਗਰਸ ਨੇ AAP ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੜ੍ਹੋ ਖ਼ਬਰ...

ਕਾਂਗਰਸ ਨੇ ਆਪ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ
ਕਾਂਗਰਸ ਨੇ ਆਪ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ (Etv Bharat ਪੱਤਰਕਾਰ ਖੰਨਾ)
author img

By ETV Bharat Punjabi Team

Published : 12 hours ago

ਖੰਨਾ: ਸ਼ਹਿਰ ਖੰਨਾ ਦੇ ਵਾਰਡ ਨੰਬਰ 2 'ਚ ਉਪ ਚੋਣ ਦੌਰਾਨ ਈਵੀਐਮ ਤੋੜਨ ਦੀ ਘਟਨਾ ਤੋਂ ਬਾਅਦ ਪੰਜਾਬ ਕਾਂਗਰਸ ਨੇ ਖੰਨਾ ਤੋਂ 'ਆਪ' ਵਿਧਾਇਕ ਅਤੇ ਸੂਬੇ ਦੇ ਉਦਯੋਗ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮੰਤਰੀ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁੱਦਾ ਛੱਡਣ ਦੀ ਮੰਗ ਕੀਤੀ ਗਈ। ਇਹ ਮੰਗ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਸਥਿਤ ਆਪਣੀ ਰਿਹਾਇਸ਼ ’ਤੇ ਪ੍ਰੈਸ ਕਾਨਫਰੰਸ ਕਰਕੇ ਕੀਤੀ। ਇਸ ਦੇ ਨਾਲ ਹੀ ਬੀਡੀਪੀਓ ਪਿਆਰ ਸਿੰਘ, ਸਿਟੀ ਥਾਣਾ 2 ਦੇ ਐਸਐਚਓ ਹਰਦੀਪ ਸਿੰਘ ਸਮੇਤ ਪੋਲਿੰਗ ਸਟੇਸ਼ਨ ’ਤੇ ਤਾਇਨਾਤ ਸਟਾਫ਼ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਗਈ।

ਕਾਂਗਰਸ ਨੇ ਆਪ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ (Etv Bharat ਪੱਤਰਕਾਰ ਖੰਨਾ)

ਸੋਚੀ ਸਮਝੀ ਸਾਜ਼ਿਸ਼ ਤਹਿਤ ਲੋਕਤੰਤਰ ਦਾ ਕਤਲ

ਗੁਰਕੀਰਤ ਕੋਟਲੀ ਨੇ ਕਿਹਾ ਕਿ ‘ਆਪ’ ਦੀ ਹਾਰ ਹੋਣ ਕਾਰਨ ਮੰਤਰੀ ਦਾ ਅਸਤੀਫਾ ਨਹੀਂ ਮੰਗਿਆ ਜਾ ਰਿਹਾ। ਜਿੱਤ ਹਾਰ ਤਾਂ ਇੱਕ ਜਨਤਕ ਫਤਵਾ ਹੈ। ਪਰ ਲੋਕਤੰਤਰ ਦੇ ਕਤਲ ਲਈ ਕੈਬਨਿਟ ਮੰਤਰੀ ਸੌਂਦ ਹੀ ਜ਼ਿੰਮੇਵਾਰ ਹਨ। ਤਰੁਨਪ੍ਰੀਤ ਸੌਂਦ ਜੋ ਪੰਚਾਇਤ ਮੰਤਰੀ ਹਨ, ਉਨ੍ਹਾਂ ਦੇ ਵਿਭਾਗ ਦੇ ਬੀ.ਡੀ.ਪੀ.ਓ. ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਪ੍ਰਸ਼ਾਸਨ ਦੇ ਸਾਮਣੇ ਈ.ਵੀ.ਐਮ. ਤੋੜਨ ਦੀ ਘਟਨਾ ਪੂਰੀ ਯੋਜਨਾਬੰਦੀ ਸੀ, ਕਿਉਂਕਿ ਜਦੋਂ ‘ਆਪ’ ਉਮੀਦਵਾਰ ਹਾਰ ਰਿਹਾ ਸੀ ਤਾਂ ਗਿਣਤੀ ਕੇਂਦਰ ਦੇ ਅੰਦਰ ਮੌਜੂਦ ਇੱਕ ‘ਆਪ’ ਆਗੂ ਨੇ ਕੈਮਰਾ ਘੁੰਮਾ ਕੇ ਇਸ਼ਾਰਾ ਕੀਤਾ। ਫਿਰ ਦੂਜੇ ‘ਆਪ’ ਆਗੂ ਨੇ ਮਸ਼ੀਨ ਵੱਲ ਇਸ਼ਾਰਾ ਕੀਤਾ। ਇਸ ਉਪਰੰਤ 'ਆਪ' ਉਮੀਦਵਾਰ ਵਿੱਕੀ ਮਸ਼ਾਲ ਨੇ ਮਸ਼ੀਨ ਤੋੜ ਦਿੱਤੀ। ਗੁਰਕੀਰਤ ਕੋਟਲੀ ਨੇ ਕਿਹਾ ਕਿ ਇਹ ਸਭ ਕੁੱਝ ਬੀਡੀਪੀਓ ਦੇ ਸਾਹਮਣੇ ਹੋਇਆ, ਫਿਰ ਵੀ ਬੀਡੀਪੀਓ ਪੱਤਰ ਵਿੱਚ ਲਿਖ ਰਹੇ ਹਨ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਸ਼ੀਨ ਤੋੜ ਦਿੱਤੀ। ਇਸ ਦੇ ਨਾਲ ਹੀ ਸਾਬਕਾ ਮੰਤਰੀ ਨੇ ਦੋ ਪੋਲਿੰਗ ਏਜੰਟਾਂ ਦੀ ਨਿਯੁਕਤੀ 'ਤੇ ਵੀ ਸਵਾਲ ਉਠਾਏ।

ਚੋਣ ਕਮਿਸ਼ਨ ਨੂੰ ਮਿਲੇਗਾ ਵਫ਼ਦ

ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਵਫ਼ਦ ਇਸ ਸਮੁੱਚੇ ਘਟਨਾਕ੍ਰਮ ਸਬੰਧੀ ਚੋਣ ਕਮਿਸ਼ਨ ਨੂੰ ਮਿਲੇਗਾ। ਐਫਆਈਆਰ ਵਿੱਚ ਈਵੀਐਮ ਤੋੜਨ ਵਾਲੇ ਮੁਲਜ਼ਮਾਂ ਨੂੰ ਨਾਮਜ਼ਦ ਕਰਨ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈਕੋਰਟ ਦਾ ਰੁਖ਼ ਵੀ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.