ਅੰਮ੍ਰਿਤਸਰ 'ਚ ਮੀਡੀਆ ਟੀਮ ਵੱਲੋਂ ਨਾਜਾਇਜ਼ ਪਾਰਕਿੰਗ ਦਾ ਪਰਦਾਫਾਸ਼ - ਨਾਜਾਇਜ਼ ਪਾਰਕਿੰਗ ਦਾ ਪਰਦਾਫਾਸ਼
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਮੀਡੀਆ ਟੀਮ ਵੱਲੋਂ ਨਾਜਾਇਜ਼ ਪਾਰਕਿੰਗ ਦਾ ਪਰਦਾਫਾਸ਼ ਕੀਤਾ ਗਿਆ, ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਜਗ੍ਹਾ-ਜਗ੍ਹਾ ਤੇ ਨਾਜਾਇਜ਼ ਪਾਰਕਿੰਗ ਬਣੀਆਂ ਹੋਈਆਂ ਹਨ, ਜਿਸ ਦਾ ਫ਼ਾਇਦਾ ਨਾਜਾਇਜ਼ ਪਾਰਕਿੰਗ ਦੇ ਠੇਕੇਦਾਰ ਚੁੱਕ ਰਹੇ ਹਨ। ਉਹ ਆਮ ਤੇ ਭੋਲੇ -ਭਾਲੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਪ੍ਰਸ਼ਾਸਨ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਿਸ ਤਰ੍ਹਾਂ ਕਿ 31 ਮਾਰਚ ਨੂੰ ਸਾਰੇ ਠੇਕੇ ਜੋ ਕਿ ਸਰਕਾਰੀ ਅਦਾਰਿਆਂ ਵੱਲੋਂ ਜਿਨ੍ਹਾਂ ਦੀ ਬੋਲੀ ਲਗਾਈ ਜਾਂਦੀ ਹੈ ਉਹ ਖ਼ਤਮ ਹੋ ਜਾਂਦੇ ਹਨ। ਉੱਥੇ ਹੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਬਾਹਰ ਵੀ ਨਾਜਾਇਜ਼ ਪਾਰਕਿੰਗ ਬਣੀਆਂ ਹੋਈਆਂ ਹਨ ਜਿਸ ਦਾ ਫ਼ਾਇਦਾ ਉਥੋਂ ਦੇ ਠੇਕੇਦਾਰ ਚੁੱਕ ਰਹੇ ਹਨ।