ਫਿਲੌਰ ਵਿਖੇ ਨਹੀਂ ਰੁਕ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ - ਲੁੱਟ-ਖੋਹ ਦੀਆਂ ਵਾਰਦਾਤਾਂ
🎬 Watch Now: Feature Video
ਜਲੰਧਰ: ਫਿਲੌਰ (Phillaur) ਦੇ ਨਜਦੀਕ ਪੈਂਦੇ ਭੈਣੀ ਡਰੇਨ ਦੇ ਉੱਤੇ ਇੱਕ ਲੁੱਟ ਦੀ ਵਾਰਦਾਤ (Incident of robbery) ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਕਟੀਵਾ ਸਵਾਰ ਪਤੀ-ਪਤਨੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਵਾਰਦਾਤ ਵਿੱਚ ਲੁਟੇਰੇ ਐਕਟੀਵਾ ਸਵਾਰ ਔਰਤ ਦੀਆਂ ਵਾਲੀਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਇਸ ਵਾਰਦਾਤ ਵਿੱਚ ਪਤੀ-ਪਤਨੀ ਐਕਟੀਵਾ ਤੋਂ ਡਿੱਗਣ ਕਾਰਨ ਜ਼ਖ਼ਮੀ (Injured) ਵੀ ਹੋ ਗਏ ਹਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮੁਲਜ਼ਮਾਂ ਦੀ ਭਾਲ ਲਈ ਨੇੜੇ ਸੀਸੀਵੀਟੀ ਕੈਮਰਿਆਂ ਦੀ ਫੋਟੋਜ਼ (Photos from CCTV cameras) ਚੈਂਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।